ਟਾਂਡਾ ਵਿਖੇ ਭਿਆਨਕ ਅੱਗ ਲੱਗਣ ਕਾਰਨ ਗ਼ਰੀਬਾਂ ਦੇ ਸੜੇ ਆਸ਼ਿਆਨੇ

Date:

Rotten shelters of the poor

ਅੱਜ ਦੁਪਹਿਰ ਪਿੰਡ ਰੜਾ ਨਜ਼ਦੀਕ ਹੋਈ ਅਗਜਨੀ ਦੀ ਘਟਨਾ ਕਾਰਨ ਉੱਤਰ ਪ੍ਰਦੇਸ਼ ਦੇ ਤਿਲਹਰ (ਸ਼ਾਹਜਹਾਂਪੁਰ)  ਤੋਂ ਹਿਜਰਤ ਕਰਕੇ ਇਥੇ ਆ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪਰਿਵਾਰਾਂ ਦੇ 6 ਕੁੱਲ ਸੜ ਕੇ ਸੁਆਹ ਹੋ ਗਏ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਨਸ਼ਟ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

ਦੁਪਹਿਰ 1 ਵਜੇ ਦੇ ਕਰੀਬ ਲੱਗੀ ਅੱਗ ਨੇ ਲੱਕੜ ਅਤੇ ਘਾਹਫੂਸ ਨਾਲ ਬਣੀਆਂ 10 ਤੋਂ ਵਧੇਰੇ ਝੁੱਗੀਆਂ ਨੂੰ ਲਪੇਟ ਵਿਚ ਲੈ ਲਿਆ। ਵੇਖਦੇ ਹੀ ਵੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਅਗਜਨੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਅੱਗ ‘ਤੇ ਕਾਬੂ ਪਾਇਆ।Rotten shelters of the poor

ਸੂਚਨਾ ਮਿਲਣ ‘ਤੇ ਜਦੋਂ ਦੇਰ ਨਾਲ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਸ ਸਮੇ ਤੱਕ ਅੱਗ ਤਬਾਹੀ ਮਚਾ ਚੁੱਕੀ ਸੀ। ਅੱਗ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਮੁਹੰਮਦ ਸਾਦਕ ਪੁੱਤਰ ਅਬਦੁਲ ਰਫ਼ੀਕ ਨੇ ਦੱਸਿਆ ਕਿ ਉਸ ਦਾ ਸਾਰਾ ਸਾਮਾਨ, ਟਰਾਲੀ ਦੇ ਟਾਇਰ ,ਦੋ ਮੋਟਰਸਾਈਕਲ ਅਤੇ ਲਗਭਗ 2 ਲੱਖ ਰੁਪਏ ਦੀ ਨਕਦੀ ਨਸ਼ਟ ਹੋਈ ਹੈ। 

also read :- ਚੋਣ ਅਮਲੇ ਨੂੰ ਦਿੱਤੀ ਗਈ ਸਿਖਲਾਈ, ਗਰਮੀ ਦੇ ਪ੍ਰਭਾਵ ਤੋਂ ਬਚਾਓ ਸਬੰਧੀ ਮੁਢਲੀ ਸਹਾਇਤਾ ਸਬੰਧੀ ਵੀ ਦਿੱਤੀ ਗਈ ਜਾਣਕਾਰੀ

ਉਸ ਦੇ ਭਰਾ ਲਿਆਕਤ ਅਲੀ ਨੇ ਦੱਸਿਆ ਕਿ ਉਸ ਦਾ ਸਾਰਾ ਸਮਾਨ ਅਤੇ ਲਗਭਗ 3 ਲੱਖ ਰੁਪਏ ਨਸ਼ਟ ਹੋਏ ਹਨ। ਇਸੇ ਤਰਾਂ ਮੁਹੰਮਦ ਅਲੀ ਪੁੱਤਰ ਮੁਹੰਮਦ ਸਾਦਕ ਨੇ ਦੱਸਿਆ ਕਿ ਉਸ ਦਾ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਗੁਲਾਮ ਨਬੀ ਪੁੱਤਰ ਅਬਦੁਲ ਲਤੀਫ ਮੁਤਾਬਕ ਉਸ ਦਾ ਦੋ ਲੱਖ ਰੁਪਏ ਅਤੇ ਸਾਰਾ ਸਮਾਨ ਨਸ਼ਟ ਹੋਇਆ। ਗੁਲਾਮ ਸਾਬਰ ਮੁਤਾਬਕ ਉਸ ਦਾ ਲਗਭਗ 3 ਲੱਖ ਰੁਪਏ ਅਤੇ ਨੂਰ ਮੁਹੰਮਦ ਦਾ ਸਾਰਾ ਸਮਾਨ ਅਤੇ ਲਗਭਗ 1 ਲੱਖ ਰੁਪਏ ਨਸ਼ਟ ਹੋਏ ਹਨ। ਅੱਗ ਕਾਰਨ ਪੀੜਿਤ ਪਰਿਵਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਤਰਾਂ ਰੜਾ ਪਿੰਡ ਵਿਚ ਅੱਗ ਕਾਰਨ ਚਰਨਜੀਤ ਸਿੰਘ ਨਿੱਕੂ ,ਹਰਦਿਆਲ ਸਿੰਘ ਅਤੇ ਤਰਸੇਮ ਸਿੰਘ ਆਦਿ ਕਿਸਾਨਾਂ ਦਾ ਲਗਭਗ 50 ਏਕੜ ਨਾੜ ਵੀ ਸੜਿਆ ਹੈ ।Rotten shelters of the poor

Share post:

Subscribe

spot_imgspot_img

Popular

More like this
Related

ਜ਼ਿਲਾ ਫਰੀਦਕੋਟ ਵਿੱਚ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਫਰੀਦਕੋਟ, 20 ਦਸੰਬਰ 2024 ( ) ਜ਼ਿਲਾ ਫਰੀਦਕੋਟ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ...

ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਪੂਰਾ ਮਾਣ ਸਨਮਾਨ : ਡਿਪਟੀ ਕਮਿਸ਼ਨਰ

ਬਠਿੰਡਾ, 20 ਦਸੰਬਰ : ਸਰਕਾਰੀ ਦਫਤਰਾਂ ਵਿੱਚ ਕੰਮ-ਕਾਜ਼ ਲਈ...

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 20 ਦਸੰਬਰ, 2024 -  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...

ਕਿੰਨੂ ਮੁਕਤਸਰ ਦੇ; ਚਾਰ ਬੂਟਿਆਂ ਤੋਂ 7700 ਏਕੜ ਵਿੱਚ ਫੈਲੇ ਬੂਟੇ

·         ਜ਼ਿਲ੍ਹੇ ਵਿੱਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿੱਚ ਹੋਇਆ...