ਪੰਜਾਬ ਦੇ ਬਜਟ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲਈ 80 ਕਰੋੜ ਰੁਪਏ ਦੀ ਸੌਗਾਤ : ਹਰਜੋਤ ਸਿੰਘ ਬੈਂਸ

Tet paper mess matters
RS 80 CRORE FOR IRRIGATION

ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਜਲ ਸਪਲਾਈ ਸਬੰਧੀ ਮੰਗਾਂ ਦਾ ਹੋਵੇਗਾ ਨਿਪਟਾਰਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿੱਤੀ ਵਰ੍ਹੇ 2023 -24 ਲਈ ਪੇਸ਼ ਕੀਤੇ ਗਏ ਬਜ਼ਟ ਵਿਚ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਖੇਤਰਾਂ ਦੀ ਸਿੰਚਾਈ ਸੁਵਿਧਾਵਾਂ ਨੂੰ ਬਿਹਤਰ ਬਨਾਉਣ ਲਈ 80 ਕਰੋੜ ਰੁਪਏ ਰੱਖੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਚੰਗਰ ਇਲਾਕੇ ਦੇ ਹਰ ਖੇਤ ਤੱਕ ਪਾਣੀ ਪੁਜਦਾ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਬੂਰ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਲਕੇ ਵਿਚੋਂ ਦੋ ਨਹਿਰਾਂ, ਇਕ ਦਰਿਆ ਅਤੇ ਅਨੇਕਾਂ ਖੱਡਾਂ ਦੇ ਬਾਵਜੂਦ ਸਾਡਾ ਚੰਗਰ ਦਾ ਇਲਾਕਾ ਪਾਣੀ ਲਈ ਤਰਸਦਾ ਸੀ।
ਉਨ੍ਹਾਂ ਕਿਹਾ ਆਉਂਦਾ ਕੁਝ ਸਮੇਂ ਵਿੱਚ ਚੰਗਰ ਇਲਾਕੇ ਵਿਚੋਂ ਪਾਣੀ ਦੀ ਘਾਟ ਦੀ ਸਮੱਸਿਆਂ ਬਿਲਕੁਲ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਸਵਾਮੀਪੁਰ ਬਾਗ਼ ਖੇਤਰ ਦੀਆਂ ਜਲ ਸਪਲਾਈ ਸਬੰਧੀ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਲਿਫ਼ਟ ਸਿੰਚਾਈ ਸਕੀਮ ਅਧੀਨ 80 ਕਰੋੜ ਰੁਪਏ ਰੱਖਣ ਲਈ ਧੰਨਵਾਦੀ ਹਨ।

ਹਰਜੋਤ ਸਿੰਘ ਬੈਂਸ

Also Read : ਮੀਤ ਹੇਅਰ ਵੱਲੋਂ ਲੋਕ ਪੱਖੀ ਤੇ ਵਿਕਾਸ ਮੁਖੀ ਆਮ ਲੋਕਾਂ ਦੇ ਬਜਟ ਦੀ ਸਰਾਹਨਾ

[wpadcenter_ad id='4448' align='none']