ਰੂਸ ਦੇ ਰੱਖਿਆ ਮੰਤਰੀ ਨੇ ਉੱਤਰੀ-ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਕੀਤੀ ਮੁਲਾਕਾਤ

Russian Defense Minister Shoigu
Russian Defense Minister Shoigu

Russian Defense Minister Shoigu ਉੱਤਰੀ-ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਵੀਰਵਾਰ ਨੂੰ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ(Sergei Shoigu) ਨਾਲ ਮੁਲਾਕਾਤ ਕੀਤੀ ਦੋਨੋਂ ਨੇਤਾਵਾਂ ਦੇ ਵਿਚ ਸੈਨਾਂ ਮਾਮਲਿਆ ਅਤੇ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਏ KCNA ਨੇ ਜਾਣਕਾਰੀ ਦਿੱਤੀ ਕਿ ਕਿਮ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਕਟ੍ਰੀ ਡੇਅ ਪਰੇਡ ਵਿਚ ਬਤੌਰ ਮਹਿਮਾਨ ਸੱਦਾ ਦਿੱਤਾ ਹੈ। ਇੱਥੇ ਦੱਸ ਦੇਈਏ ਕੀ ਕੋਰੀਅਨ ਵਾਰ ਅਨਿਵਰਸਰੀ ਨੂੰ ਜੇਤੂ ਦਿਵਸ ਦੇ ਰੂਪ ਵਿਚ ਮਨਾਇਆ ਜਾਦਾ ਹੈ।Russian Defense Minister Shoigu
ਚੀਨ ਦਾ ਵੀ ਇੱਕ ਵਫਦ ਇਸ ਮੋਕੇ ਉੱਤੇ ਉਤਰੀ ਕੋਰੀਆ ਪੁਜੀਆ ਹੈ। ਉੇੱਤਰੀ ਕੋਰਿਆ ਵਿਚ ਇਥੇ ਵੀਰਵਾਰ ਨੂੰ ਹੀ ਰੱਖਿਆ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੌਰਾਨ ਉੱਨਾਂ ਬਲੈਸਟਿੱਕ ਮਸਾਈਲਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਸ ਦੀ ਟੈਸਟਿੰਗ ਕਾਰਨ ਹੀ ਉੱਤਰੀ ਕੋਰਿਆ ਉੱਤੇ ਭਿੰਨ-ਭਿੰਨ ਰੋਕਾਂ ਲਗਾਈਆ ਗਈਆ ਸਨ। ਇਸ ਤੋਂ ਬਾਅਦ ਰੂਸ ਦੇ ਰੱਖਿਆ ਮੰਤਰੀ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਦੀ ਸੈਨਾ ਵਿਸ਼ਵ ਦੀ ਸੱਭ ਤੋਂ ਸ਼ਕਤੀਸ਼ਾਲੀ ਸੈਨਾਂ ਬਣ ਗਈ ਹੈ।

ਇਹ ਵੀ ਪੜ੍ਹੋ: ਅੱਜ ਪ੍ਰਧਾਨ-ਮੰਤਰੀ ਮੋਦੀ ਪਾਉਂਣਗੇ ਕਿਸਾਨਾਂ ਦੇ ਖਾਤੇ ‘ਚ 2-2 ਹਜ਼ਾਰ ਰੁਪਏ

ਸੋਵੀਅਤ ਸੰਘ ਟੁੱਟਣ ਤੋਂ ਬਾਅਦ ਪਹਿਲੀ ਵਾਰ ਉੱਤਰੀ ਕੋਰੀਆ ਪਹੁੰਚੇ ਰੂਸੀ ਰੱਖਿਆ ਮੰਤਰੀ

ਇਹ ਪਹਿਲਾ ਮੋਕਾ ਹੈ।ਜਦੋ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਕੋਈ ਰੂਸੀ ਰੱਖਿਆ ਮੰਤਰੀ ਉੱਤਰੀ ਕੋਰੀਆ ਦੀ ਯਾਤਰਾ ਉੱਤੇ ਆਇਆ ਹੈ। ਕਰੋਨਾ ਦੀਆ ਪਬੰਦੀਆ ਹਟਣ ਤੋਂ ਬਾਅਦ ਵੀ ਇਹ ਪਹਿਲਾ ਮੋਕਾ ਹੈ ਜਦੌ ਕਿਸੇ ਰਾਸ਼ਟਰ ਦਾ ਵਫਦ ਉੱਤਰੀ ਕੋਰੀਆ ਆਇਆ ਹੋਵੇ। KCNA ਅਨੁਸਾਰ ਸ਼ੋਇਗੂ ਨੇ ਕਿਮ ਕਮਿ ਜੋਂਗ ਉਨ ਨੂੰ ਰਾਸ਼ਟਰਪਤੀ ਪੁਤਿਨ ਦਾ ਇੱਕ ਪੱਤਰ ਵੀ ਦਿੱਤਾ ਹੈ।ਇਸ ਤੋਂ ਬਾਅਦ ਕਿਮ ਨੇ ਮੀਲਟਰੀ ਵਫਦ ਭੇਜਣ ਲਈ ਵੀ ਪੁਤਿਨ ਦਾ ਧੰਨਵਾਦ ਕੀਤਾ।

ਤਾਨਾਸ਼ਾਹ ਨੇ ਕਿਹਾ ਕਿ ਇਸ ਯਾਤਰਾ ਨਾਲ ਦੋਨਾਂ ਦੇਸ਼ਾ ਦੇ ਵਿਚ ਸੈਨਿਕ ਅਤੇ ਪਰੰਪਰਾਗਤ ਰਿਸ਼ਤੇ ਬਹਿਤਰ ਹੋਏ ਹਨ। ਖੇਤਰੀ ਸੁਰੱਖਿਆ, ਆਪਸੀ ਹਿੱਤ ਅਤੇ ਵਿਸ਼ਵ ਸ਼ਾਤੀ ਉਤੇ ਵੀ ਵਿਚਾਰ ਸਾਝੇ ਕੀਤੇ ਗਏ।Russian Defense Minister Shoigu

[wpadcenter_ad id='4448' align='none']