ਫਿਰੋਜ਼ਪੁਰ, 4 ਮਈ 2024:
ਸੰਸਥਾ ਵਿਖੇ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਵਿੱਚ ਕਰਨਲ ਸ੍ਰੀ ਅਰਵਿੰਦਨ ਦੀ ਅਗਵਾਈ ਹੇਠ ਚੱਲ ਰਹੇ ਜੂਨੀਅਰ ਡਿਵੀਜ਼ਨ ਦੇ ਕੈਡਟਾਂ ਦੀ ਚੋਣ ਕੀਤੀ ਗਈ, ਜਿਸ ਤਹਿਤ ਸੂਬੇਦਾਰ ਸੁਖਚੈਨ ਸਿੰਘ ਅਤੇ ਹੌਲਦਾਰ ਨੀਰਜ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਮਹੱਤਵ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਦੇ ਸਰੀਰਕ ਮਾਪਦੰਡ ਮਾਪਣ ਲਈ ਵੱਖ-ਵੱਖ ਟੈਸਟ ਲਏ ਗਏ।
ਇਸ ਭਰਤੀ ਵਿੱਚ ਕੁੱਲ 22 ਵਿਦਿਆਰਥੀ ਕੈਡਟ ਵਜੋਂ ਚੁਣੇ ਗਏ। ਸੰਸਥਾ ਮੁਖੀ ਸ੍ਰੀਮਤੀ ਸੁਨੀਤਾ ਰਾਣੀ ਨੇ ਨਵੇਂ ਚੁਣੇ ਗਏ ਕੈਡਟਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ”ਤੁਸੀਂ ਐਨ.ਸੀ.ਸੀ. ਦੇ ਮਾਧਿਅਮ ਰਾਹੀਂ ਸ਼ਖਸੀਅਤ ਉਸਾਰੀ ਨਾਲ ਨਾਲ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨੀ ਹੈ।” ਉਨ੍ਹਾਂ ਇਸ ਮੌਕੇ ਭਾਰਤੀ ਫੌਜ ਦੇ ਦੌਰਾਨ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਇਸ ਖੇਤਰ ਵਿੱਚ ਐਨ.ਸੀ.ਸੀ. ਬੱਚਿਆਂ ਲਈ ਵਰਦਾਨ ਵਰਗੀ ਹੈ।
ਇਸ ਮੌਕੇ ਉਨਾਂ ਨਾਲ ਸਕੂਲ ਦੇ ਐਨ.ਸੀ.ਸੀ. ਦੇ ਸੀ.ਟੀ.ਓ. ਹਰਪ੍ਰੀਤ ਸਿੰਘ ਵੀ ਮੌਜੂਦ ਸਨ।