ਫਾਜਿਲਕਾ 23 ਜੂਨ
ਫਾਜ਼ਿਲਕਾ ਜ਼ਿਲ੍ਹੇ ਤੇ ਪਿੰਡ ਘੱਲੂ ਵਿੱਚ ਕੁਲਵੰਤ ਸਿੰਘ ਨਾਂ ਦੇ ਕਿਸਾਨ ਦੀਆਂ ਮੁਰਗੀਆਂ ਦੀ ਫੀਡ ਖਾਣ ਨਾਲ ਕੋਈ ਸ਼ੱਕੀ ਮੌਤ ਦੇ ਮਾਮਲੇ ਵਿੱਚ ਪਸ਼ੂ ਪਾਲਣ ਵਿਭਾਗ ਨੇ ਫੀਡ ਦੇ ਸੈਂਪਲ ਲੈ ਕੇ ਆਰ ਡੀ ਡੀ ਐਲ ਲੈਬ ਜਲੰਧਰ ਵਿਖੇ ਭੇਜ ਦਿੱਤੇ ਹਨ। ਇਹ ਜਾਣਕਾਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦਿੱਤੀ ਹੈ। ਉਨਾਂ ਨੇ ਕਿਹਾ ਕਿ ਉਕਤ ਵਿਸ਼ੇ ਸਬੰਧੀ ਵਿਭਾਗ ਦੇ ਮਾਹਰਾਂ ਦੀ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਜਾਨਵਰਾਂ ਦਾ ਇਲਾਜ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਿਨਾਂ ਜੋ ਮੁਰਗੀਆਂ ਦੀ ਮੌਤ ਹੋਈ ਸੀ ਉਨਾਂ ਨੂੰ ਵਿਗਿਆਨਿਕ ਤਰੀਕੇ ਨਾਲ ਡੂੰਘਾ ਦਬਾਉਣ ਦੀ ਪ੍ਰਕਿਰਿਆ ਵੀ ਮੁਕੰਮਲ ਕਰਵਾ ਦਿੱਤੀ ਗਈ ਹੈ,ਤਾਂ ਜੋ ਇਸ ਨਾਲ ਕੋਈ ਹੋਰ ਬਿਮਾਰੀ ਨਾ ਫੈਲੇ।
ਪਿੰਡ ਘੱਲੂ ਵਿੱਚ ਮੁਰਗੀਆਂ ਦੀ ਫੀਡ ਦੇ ਸੈਂਪਲ ਜਾਂਚ ਲਈ ਭੇਜੇ
Date: