Samruddhi Expressway Construction ਮਾਹਾਂਰਾਸ਼ਟਰ ਤੋਂ ਬਹੁਤ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਦੇਰ ਰਾਤ ਸੋਮਵਾਰ ਸ਼ਾਹਪੁਰ ਨੇੜੇ ਸਰਲਾਂਬੇ ਵਿਖੇ ਸਮ੍ਰਿਧੀ ਐਕਸਪ੍ਰੈਸ ਹਾਈਵੇਅ ‘ਤੇ ਪੁਲ ਦੇ ਨਿਰਮਾਣ ਦੌਰਾਨ ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ।
ਹਾਈਵੇਅ ’ਤੇ ਰਾਤ ਸਮੇਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 1:30 ਵਜੇ ਗਰਡਰ ਮਸ਼ੀਨ 100 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਜਿਸ ਦੇ ਹੇਠਾਂ ਅਜੇ ਵੀ ਕੁਝ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ ਜ਼ਿਲ੍ਹੇ ਨੁੰਹ ‘ਚ ਹਾਲਾਤ ਵਿਗੜੇ 40 ਗੱਡੀਆ ਨੂੰ ਅੱਗ, ਹੱਦਾਂ ਸੀਲ, ਨੈੱਟ ਬੰਦ ਅਤੇ ਧਾਰਾ 144 ਲਾਗੂ
NDRF ਦੇ ਸਹਾਇਕ ਕਮਾਂਡਰ ਸਾਰੰਗ ਕੁਰਵੇ ਨੇ ਦੱਸਿਆ ਕਿ ਸਵੇਰੇ 5:30 ਵਜੇ ਤੋਂ ਬਚਾਅ ਕਾਰਜ ਚੱਲ ਰਿਹਾ ਹੈ। ਦਰਅਸਲ, ਗਰਡਰ ਮਸ਼ੀਨ ਦਾ ਭਾਰ ਜ਼ਿਆਦਾ ਹੋਣ ਕਾਰਨ ਇਸ ਨੂੰ ਜਲਦੀ ਨਹੀਂ ਹਟਾਇਆ ਜਾ ਸਕਿਆ। ਸਵੇਰੇ 8 ਵਜੇ ਦੇ ਕਰੀਬ ਕਰੇਨ ਦੇ ਆਉਣ ਤੋਂ ਬਾਅਦ ਹੀ ਬਚਾਅ ਕਾਰਜ ਨੇ ਤੇਜ਼ੀ ਫੜ ਲਈ। ਰਿਪੋਰਟਾਂ ਮੁਤਾਬਕ 15 ਲਾਸ਼ਾਂ ਨੂੰ ਸ਼ਾਹਪੁਰ ਉਪ-ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ।Samruddhi Expressway Construction
ਦਰਦਨਾਕ ਹਾਦਸੇ ਦੀਆ ਤਸਵੀਰਾਂ
ਮ੍ਰਿਤਕਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ
ਇਸ ਘਟਨਾ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਇੱਕ ਮੰਦਭਾਗੀ ਘਟਨਾ ਹੈ। ਇੱਥੇ ਸਵਿਸ ਕੰਪਨੀ ਕੰਮ ਕਰਦੀ ਸੀ। ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। Samruddhi Expressway Construction