ਵਜ਼ਨ ਵਧਣ ਦੇ ਕੀ ਨੇ ਕਾਰਨ, ਘਰ ‘ਚ ਹੀ ਕਿਵੇਂ ਘਟਾ ਸਕਦੇ ਹੋ ਭਾਰ, ਪੰਜਾਬੀ ਅਦਾਕਾਰਾ ਤੇ ਵਕੀਲ ਸਤਿੰਦਰ ਸੱਤੀ ਨੇ ਦੱਸਿਆ ਅਸਾਨ ਤਰੀਕਾ

Satinder Satti Weightloss Drink

Satinder Satti Weightloss Drink

ਸਤਿੰਦਰ ਸੱਤੀ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਤੁਸੀਂ ਸਭ ਉਨ੍ਹਾਂ ਨੇ ਸ਼ਾਇਰੀ ਵਾਲੇ ਵੀਡੀਓਜ਼ ਤਾਂ ਪਸੰਦ ਕਰਦੇ ਹੀ ਹੋ, ਇਸ ਦੇ ਨਾਲ ਨਾਲ ਸੱਤੀ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਿਹਤ ਸੰਭਾਲ ਦੇ ਘਰੇਲੂ ਟਿਪਸ ਵੀ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ‘ਚ ਅਦਾਕਾਰਾ ਤੋਂ ਵਕੀਲ ਬਣੀ ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਘਰ ‘ਚ ਹੀ ਭਾਰ ਘਟਾਉਣ ਦਾ ਸੌਖਾ ਤਰੀਕਾ ਦੱਸਿਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰ ਵਧਣ ਦਾ ਕਾਰਨ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਰੀਰ ‘ਚ ਕਈ ਜ਼ਹਿਰੀਲੇ ਪਦਾਰਥ ਯਾਨਿ ਟੌਕਸਿਨਸ ਇਕੱਠੇ ਹੋ ਜਾਂਦੇ ਹਨ, ਜਿਸ ਕਾਰਨ ਸਰੀਰ ਦਾ ਭਾਰ ਵਧ ਜਾਂਦਾ ਹੈ। ਇਸ ਕਾਰਨ ਕਈ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਰ ਨਹੀਂ ਘਟਦਾ। ਇਸ ਦੇ ਲਈ ਜ਼ਰੂਰੀ ਹੈ ਕਿ ਸਰੀਰ ‘ਚੋਂ ਟੌਕਸਿਨਸ ਬਾਹਰ ਕੱਢੇ ਜਾਣ।

Read Also:- ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿੰਯਤਰਨ ਦੀ ਯੋਜਨਾਬੰਦੀ ਲਈ ਬੈਠਕ

ਤੁਸੀਂ ਸਰੀਰ ‘ਚੋਂ ਟੌਕਸਿਨਸ ਬਾਹਰ ਕੱਢਣ ਲਈ ਰਾਤ ਨੂੰ ਜ਼ੀਰਾ, ਅਜਵੈਣ ਤੇ ਸੁੱਕਾ ਧਨੀਆ ਪਾਣੀ ‘ਚ ਭਿਉਂ ਕੇ ਰੱਖ ਦਿਓ। ਇਸ ਨੂੰ ਸਾਰੀ ਰਾਤ ਪਾਣੀ ‘ਚ ਭਿਉਂ ਕੇ ਰੱਖਣ ਤੋਂ ਬਾਅਦ ਇਹੀ ਪਾਣੀ ਸਵੇਰੇ ਚੰਗੀ ਤਰ੍ਹਾਂ ਗਰਮ ਕਰਕੇ ਪੀ ਲਓ। ਇਹ ਸਭ ਤੋਂ ਬੈਸਟ ਮੌਰਨਿੰਗ ਡਰਿੰਕ ਹੈ। ਇਸ ਨੂੰ ਪੀਣ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁੱਝ ਵੀ ਨਹੀਂ ਖਾਣਾ ਪੀਣਾ। ਓਹਨਾਂ ਦੇ ਇੰਸਟਾਗ੍ਰਾਮ ਤੇ ਤੁਸੀ ਇਹ ਵੀਡੀਓ ਦੇਖ ਸਕਦੇ ਹੋ..
ਕਾਬਿਲੇਗ਼ੋਰ ਹੈ ਕਿ ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦੀ ਚਹੇਤੀ ਅਦਾਕਾਰਾ, ਗਾਇਕਾ, ਸ਼ਾਇਰਾ ਤੇ ਲੇਖਿਕਾ ਤੇ ਐਂਕਰ ਹੈ। ਉਹ ਪਿਛਲੇ ਸਾਲ ਕੈਨੇਡਾ ‘ਚ ਇੰਮੀਗਰੇਸ਼ਨਜ ਵਕੀਲ ਬਣੀ ਸੀ। ਇਸ ਦੇ ਨਾਲ ਨਾਲ ਸੱਤੀ ਦੇ ਮੋਟੀਵੇਸ਼ਨਲ ਵੀਡੀਓਜ਼ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

Satinder Satti Weightloss Drink

Tags:

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ