ਤਿਹਾੜ ਜੇਲ੍ਹ ‘ਚ ਬੰਦ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਵੀਰਵਾਰ ਨੂੰ ਚੱਕਰ ਆਉਣ ਕਾਰਨ ਬਾਥਰੂਮ ‘ਚੋਂ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦੇ ਆਈ. ਸੀ. ਯੂ. ‘ਚ ਦਾਖ਼ਲ ਕਰਵਾਇਆ ਗਿਆ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ‘ਆਪ’ ਨੇ ਦੱਸਿਆ ਸੀ ਕਿ ਜੈਨ ਨੂੰ ਪਹਿਲਾਂ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ ਸੀ। ਸਾਹ ਲੈਣ ‘ਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।Satyendra Jain admitted to ICU
ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਪਿਛਲੇ ਸਾਲ ਮਈ ਵਿਚ ਈ. ਡੀ. ਵਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਜੈਨ ਤਿਹਾੜ ਜੇਲ੍ਹ ‘ਚ ਬੰਦ ਹਨ। ਪਾਰਟੀ ਸੂਤਰਾਂ ਮੁਤਾਬਕ ਜੈਨ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ ਹੈ। ਜੈਨ ਦੀ ਹਾਲਤ ਕਾਫੀ ਖਰਾਬ ਹੈ। ਨਾਂ ਉਜਾਗਰ ਨਾ ਕਰਨ ਦੀ ਸ਼ਰਤ ‘ਤੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਦਿਨ ਦੇ ਸਮੇਂ ਜੈਨ ਨੂੰ ਐਮਰਜੈਂਸੀ ਵਿਭਾਗ ‘ਚ ਲਿਆਂਦਾ ਗਿਆ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ। ਡਾਕਟਰ ਨੇ ਕਿਹਾ ਕਿ ਜੈਨ ਦੀ ਰੀੜ੍ਹ ਦੀ ਹੱਡੀ ਵਿਚ ਕੁਝ ਸਮੱਸਿਆ ਹੈ ਅਤੇ ਪਹਿਲਾਂ ਵੀ ਉਨ੍ਹਾਂ ਦਾ ਇਲਾਜ ਲਈ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਲਿਆਂਦਾ ਗਿਆ ਸੀ। ਜਦਕਿ ਆਮ ਆਦਮੀ ਪਾਰਟੀ ਨੇ ਇਕ ਬਿਆਨ ‘ਚ ਕਿਹਾ ਕਿ ਸਤੇਂਦਰ ਜੈਨ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।Satyendra Jain admitted to ICU
also read :- ਵਿਧਾਨ ਸਭਾ ਸਪੀਕਰ ਵੱਲੋਂ ਮੋਟੇ ਅਨਾਜ ਸਬੰਧੀ ਪ੍ਰਸਿੱਧ ਵਿਗਿਆਨੀ ਡਾ. ਖਾਦਰ ਵਲੀ ਨਾਲ ਸੰਵਾਦ ਪ੍ਰੋਗਰਾਮ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ‘ਚ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਉਸ ਨੇ ਲਿਖਿਆ ਕਿ ਜੋ ਇਨਸਾਨ ਜਨਤਾ ਨੂੰ ਚੰਗਾ ਇਲਾਜ ਅਤੇ ਚੰਗੀ ਸਿਹਤ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰ ਰਿਹਾ ਸੀ, ਅੱਜ ਉਸ ਭਲੇ ਇਨਸਾਨ ਨੂੰ ਇਕ ਤਾਨਾਸ਼ਾਹ ਮਾਰਨ ‘ਤੇ ਤੁਲਿਆ ਹੋਇਆ ਹੈ। ਉਸ ਤਾਨਾਸ਼ਾਹ ਦੀ ਇਕ ਹੀ ਸੋਚ ਹੈ, ਹਰ ਕਿਸੇ ਨੂੰ ਖਤਮ ਕਰ ਦੇਣ ਦੀ, ਉਹ ਸਿਰਫ ‘ਮੈਂ’ ਵਿਚ ਰਹਿੰਦਾ ਹੈ। ਉਹ ਸਿਰਫ ਆਪਣੇ-ਆਪ ਨੂੰ ਦੇਖਣਾ ਚਾਹੁੰਦਾ ਹੈ। ਪ੍ਰਮਾਤਮਾ ਸਭ ਦੇਖ ਰਿਹਾ ਹੈ, ਉਹ ਸਭ ਨਾਲ ਨਿਆਂ ਕਰੇਗਾ। ਮੈਂ ਸਤੇਂਦਰ ਜੀ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਨਾਲ ਲੜਨ ਦਾ ਬਲ ਬਖਸ਼ੇ।Satyendra Jain admitted to ICU