ਬੇਜੁਬਾਨ ਪੰਛਿਆ ਨੂੰ ਗਰਮੀ ਤੋ ਬਚਾਉਣ ਲਈ ਇੰਟਰਨੈਸ਼ਨਲ ਹਿਊਮਨ ਰਾਈਟਸ ਆਈ ਅੱਗੇ

ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਲਗਾਏ ਬੂਟੇ ਅਤੇ ਪੰਛਿਆ ਲਈ ਪਾਣੀ ਦੇ ਕਸੋਰੇ

ਕਿਹਾ ਪਰਿਆਵਰਨ ਅਤੇ ਪੰਛਿਆ ਨੂੰ ਬਚਾਉਣਾ ਮਾਨਵਤਾ ਦਾ ਧਰਮ

ਅੰਮ੍ਰਿਤਸਰ (ਹਰਜੀਤ ਸਿੰਘ ਗਰੇਵਾਲ ) :- ਵਧਦੀ ਗਰਮੀ ਦੇ ਮੱਦੇਨਜਰ ਅਜ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਅਜ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਪ੍ਰਧਾਨ ਰਮਿੰਦਰਪਾਲ ਸਿੰਘ ਅਤੇ ਉਹਨਾ ਦੇ ਸਾਥੀਆ ਵਲੋ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਚ ਪੰਛਿਆ ਲਈ ਪਾਣੀ ਦੇ ਬਰਤਨ ਰਖੇ ਗਏ ਉਥੇ ਹੀ ਕੁਦਰਤ ਦੀ ਸੰਭਾਲ ਲਈ ਬੂਟੇ ਲਗਾਏ ਗਏ ਹਨ ਜਿਸ ਸੰਬਧੀ ਉਹਨਾ ਦਾ ਕਹਿਣਾ ਹੈ ਕਿ ਉਹਨਾ ਵਲੋ ਇਸ ਉਪਰਾਲੇ ਨਾਲ ਲੌਕਾ ਨੂੰ ਇਕ ਸੁਨੇਹਾ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਬੇਜੁਬਾਨ ਬੋਲ ਨਹੀ ਸਕਦੇ ਪਰ ਕੀਤੇ ਨਾ ਕੀਤੇ ਉਹਨਾ ਦੀ ਪੁਕਾਰ ਨੂੰ ਸਮਝਦਿਆ ਸਾਨੂੰ ਉਹਨਾ ਦੇ ਦਾਣੇ ਪਾਣੀ ਲਈ ਮਦਦਗਾਰ ਹੌਣ ਦੀ ਲੋੜ ਹੈ।Saving birds is the religion of humanity

ਇਸ ਮੌਕੇ ਇੰਟਰਨੇਸ਼ਨਲ ਹਿਉਮਨ ਰਾਇਟ ਦੇ ਪ੍ਰਧਾਨ ਰਮਿੰਦਰਪਾਲ ਸਿੰਘ ਅਤੇ ਸੁਖਵੰਤ ਸਿੰਘ ਲਕੀ ਨੇ ਦੱਸਿਆ ਕਿ ਬੇਜੁਬਾਨ ਪੰਛਿਆ ਦੇ ਦਰਦ ਨੂੰ ਸਮਝਣਾ ਅਤੇ ਉਹਨਾ ਪ੍ਰਤੀ ਆਪਣਾ ਫਰਜ ਨਿਭਾਉਣਦਿਆ ਸਾਨੂੰ ਲੋੜ ਹੈ ਕਿ ਅਸੀ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਗੇ ਆਇਏ ਅਤੇ ਪੰਛਿਆ ਨੂੰ ਗਰਮੀ ਤੋ ਬਚਾਉਣ ਲਈ ਪਾਣੀ ਦੇ ਬਰਤਨ ਜਗਾ ਜਗਾ ਰਖਿਏ ਅਤੇ ਕੁਦਰਤ ਦੀ ਸੰਭਾਲ ਨੂੰ ਵਧ ਤੋ ਵਧ ਬੂਟੇ ਲਗਾਇਏ ਅਤੇ ਅਸੀ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿਚ ਆਉਣ ਵਾਲੇ ਲੌਕਾ ਨੂੰ ਅਪੀਲ ਕਰਦੇ ਹਾਂ ਕਿ ਇਕ ਇਕ ਬੂਟੇ ਨੂੰ ਅਡੋਪਡ ਕਰਨ ਅਤੇ ਪਰਿਆਵਰਨ ਨੂੰ ਬਚਾਉਣ ਲਈ ਅਗੇ ਆਉਣ।Saving birds is the religion of humanity

[wpadcenter_ad id='4448' align='none']