Scholarships of 85 lakhs were given ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀ ਦਿੱਲੀ ਅਤੇ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਵੱਲੋ ਹਰ ਸਾਲ ਪੜਾਈ ਵਿੱਚ ਹੁਸਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਲੁਧਿਆਣਾ ਸੈਂਟਰ ਲਈ ਸਕਾਲਰਸ਼ਿੱਪ ਸਮਾਗਮ ਰੱਖਿਆ ਗਿਆ, ਜਿਸ ਵਿੱਚ ਕੁੱਲ 350 ਬੱਚਿਆਂ ਨੂੰ 85 ਲੱਖ ਦੇ ਵਜ਼ੀਫੇ 18 ਮਾਰਚ 2023 ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਦਿੱਤੇ ਗਏ। ਇਸ ਸਕਾਲਰਸ਼ਿਪ ਦਾ ਮੁੱਖ ਉਦੇਸ਼ ਗਰੀਬ ਲੋੜਵੰਦ ਬੱਚਿਆ ਨੂੰ ਉਹਨਾਂ ਦੇ ਵਿਦਿਆ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਜੋ ਮੁਸ਼ਕਿਲਾਂ ਕਰਕੇ ਕਾਲਜਾਂ ਦੀਆ ਮੋਟੀਆਂ ਫੀਸਾਂ ਨਹੀਂ ਭਰ ਸਕਦੇ।Scholarships of 85 lakhs were given
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਜੀ ਨੇ ਸ਼ਿਰਕਤ ਕੀਤੀ।
ਉਹਨਾਂ ਤੋ ਇਲਾਵਾ ਸ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਸੁਸਾਇਟੀ ਅਤੇ ਮੈਡਮ ਮਨਦੀਪ ਕੌਰ ਟਾਂਗਰਾ ਨੇ ਬੱਚਿਆ ਨੂੰ ਵਜ਼ੀਫੇ ਵੰਡੇ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸ ਨਵਜੋਤ ਸਿੰਘ ਅਤੇ ਅਮਰਜੋਤ ਕੌਰ ਨੇ ਬੱਚਿਆ ਨਾਲ ਆਈ ਟੀ ਵਿੱਚ ਕੈਰੀਅਰ ਅਤੇ guidance ਤੇ ਆਪਣੇ ਵਿਚਾਰ ਦਿੱਤੇ। ਨਿਸ਼ਕਾਮ ਦੇ ਜਨਰਲ ਸੈਕਟਰੀ ਸ ਗੋਪਾਲ ਸਿੰਘ ਜੀ ਨੇ ਨਿਸ਼ਕਾਮ ਦੀਆਂ ਸੇਵਾਵਾਂ ਅਤੇ ਪ੍ਰੋਜੈਕਟ ਸਾਂਝੇ ਕੀਤੇ । ਨਿਸ਼ਕਾਮ ਦੇ ਲੁਧਿਆਣਾ ਸੈਂਟਰ ਦੇ ਕੋਆਰਡੀਨੇਟਰ ਜਸਵਿੰਦਰ ਸਿੰਘ ਖਾਲਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।Scholarships of 85 lakhs were given
also read : ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲਿਆਂ ਨੂੰ18 ਮਹੀਨਿਆਂ ਦਾ ਹੋਰ ਪਰਮਿਟ ਮਿਲੇਗਾ