ਮਾਨਸਾ, 03 ਅਪ੍ਰੈਲ:
ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਨੇ ਨਗਰ ਪੰਚਾਇਤ ਸਰਦੂਲਗੜ੍ਹ ਦੇ ਅਧਿਕਾਰੀਆਂ ਨਾਲ ਸ਼ਹਿਰ ਸਰਦੂਲਗੜ੍ਹ ਦੇ ਸਾਫ਼—ਸਫ਼ਾਈ ਅਤੇ ਚੱਲ ਰਹੇ ਹੋਰਨਾਂ ਕੰਮਾਂ ਸਬੰਧੀ ਮੀਟਿੰਗ ਕੀਤੀ।
ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਸਰਦੂਲਗੜ੍ਹ ਅੰਦਰ ਸਾਫ਼—ਸਫ਼ਾਈ ਨਿਯਮਤ ਤੌਰ ’ਤੇ ਯਕੀਨੀ ਬਣਾਈ ਜਾਵੇ ਅਤੇ ਸ਼ਹਿਰ ਦੇ ਵੱਖ—ਵੱਖ ਵਾਰਡਾਂ ਵਿੱਚ ਸਮਾਂ ਸੂਚੀ ਅਨੁਸਾਰ ਕੰਮ ਰਹੇ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਰੋਜ਼ਾਨਾ ਸਾਫ਼—ਸਫ਼ਾਈ ਦੇ ਕੰਮ ਨੂੰ ਸਮਾਂ ਸਾਰਣੀ ਅਨੁਸਾਰ ਕਰਨਾ ਯਕੀਨੀ ਬਣਾਉਣ ਤਾਂ ਜੋ ਨਾਗਰਿਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਸਾਫ਼—ਸਫ਼ਾਈ ਲਈ ਲੋੜੀਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਸ਼ਹਿਰ ਦੇ ਵੱਖ—ਵੱਖ ਵਾਰਡਾਂ ਵਿੱਚ ਸਾਫ-ਸਫਾਈ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇਗੀ। ਮੀਟਿੰਗ ਵਿੱਚ ਹਾਜਰ ਨਗਰ ਪੰਚਾਇਤ ਸਰਦੂਲਗੜ੍ਹ ਦੇ ਅਧਿਕਾਰੀਆਂ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਸ਼ਹਿਰ ਸਰਦੂਲਗੜ੍ਹ ਦੀ ਸਾਫ਼—ਸਫ਼ਾਈ ਦਾ ਕੰਮ ਪੂਰਨ ਰੂਪ ਵਿੱਚ ਕੀਤਾ ਜਾਵੇਗਾ।
ਐਸ.ਡੀ.ਐਮ. ਨੇ ਸ਼ਹਿਰ ਸਰਦੂਲਗੜ੍ਹ ਅੰਦਰ ਨਿਯਮਤ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ
[wpadcenter_ad id='4448' align='none']