ਐੱਸ.ਡੀ.ਐੱਮ. ਜਲਾਲਾਬਾਦ ਨੇ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਕੈਂਪ ਲਗਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ

ਫਾਜ਼ਿਲਕਾ 1 ਫਰਵਰੀ 2024….
3 ਫਰਵਰੀ ਤੋਂ ਲੈ ਕੇ 3 ਮਾਰਚ 2024 ਤੱਕ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ। ਜਿਨ੍ਹਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਤਿਆਰੀਆਂ ਅਤੇ ਵਿਭਾਗੀ ਅਧਿਕਾਰੀਆਂ ਦੀਆਂ ਡਿਊਟੀਆਂ ਨੂੰ ਲੈ ਕੇ ਐੱਸ.ਡੀ.ਐੱਮ. ਜਲਾਲਾਬਾਦ ਸ. ਬਲਕਰਨ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫਤਰ ਉਪ ਮੰਡਲ ਮੈਜਿਸਟਰੇਟ ਜਲਾਲਾਬਾਦ ਇੱਕ ਵਿਸ਼ੇਸ਼ ਬੈਠਕ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸ.ਡੀ.ਐੱਮ ਸ. ਬਲਕਰਨ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ 43 ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ’ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਦੇ ਪਿੰਡਾਂ ਅਤੇ ਸਹਿਰਾਂ ਵਿੱਚ ਸਰਕਾਰ ਤੁਹਾਡੇ ਦੁਆਰ ਤਹਿਤ ਇੱਕ ਛੱਤ ਹੇਠਾਂ ਹੀ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਣੇ-ਆਪਣੇ ਵਿਭਾਗ ਨਾਲ ਸਬੰਧਿਤ ਸਰਕਾਰੀ ਸਕੀਮਾਂ ਦਾ ਲਾਭ ਦੇਣਗੇ ਅਤੇ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ।
ਉਨ੍ਹਾਂ ਦੱਸਿਆ ਕਿ ਮਿਤੀ 3 ਫਰਵਰੀ 2024 ਨੂੰ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ, ਢੱਡੀ ਖੁਰਦ, ਮੋਹਕਮ ਅਰਾਈਆ, ਕਾਹਨੇਵਾਲਾ,ਚੱਕ ਰੁੰਮ ਵਾਲਾ, ਚੱਕ ਅਰਨੀਵਾਲਾ,ਚੱਕ ਮਨੇਵਾਲਾ,ਚੱਕ ਅਰਾਈਆਵਾਲਾ,ਅਰਾਈਆਵਾਲਾ
,ਢਾਬ ਖੁਸ਼ਹਾਲ ਜੋਇਆ,ਚੱਕ ਢਾਬ ਖੁਸ਼ਹਾਲ ਜੋਇਆ, ਢਾਬ ਕੜਿਆਲ,ਚੱਕ ਬਲੋਚਾਂਵਾਲੀ, ਅਰਨੀਵਾਲਾ, ਬੱਘੇ ਕੇ ਉਤਾੜ, ਬੱਘੇ ਕੇ ਹਿਤਾੜ,ਚੱਕ ਸੁਕਾਰ, ਚੱਕ ਸਰਕਾਰ ਮੁਹਾਜੀ ਪ੍ਰਭਾਤ ਸਿੰਘ ਵਾਲਾ, ਪ੍ਰਭਾਤ ਸਿੰਘ ਵਾਲਾ ਉਤਾੜ ਵਿਖੇ ਅਤੇ ਮਿਤੀ 5 ਫਰਵਰੀ 2024 ਨੂੰ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ, ਸੰਤੋਖ ਸਿੰਘ ਵਾਲਾ, ਆਲਮ ਕੇ, ਬਾਹਮਣੀ ਵਾਲਾ, ਚੱਕ ਮੋਜਦੀਨਵਾਲਾ, ਘੁਬਾਇਆ, ਲਮੋਚੜ ਖੁਰਦ, ਚੱਕ ਬਜੀਦਾ, ਚੱਕ ਟਾਹਲੀਵਾਲਾ, ਗੱਟੀ ਹਾਸਲ, ਚੱਕ ਲਮੋਚੜ, ਚੱਕ ਸੁਖੇਰਾ,ਚੱਕ ਟੋਟੇਵਾਲਾ,ਭੰਬਾਵਟੂ ਉਤਾੜ,ਭੰਬਾਵੱਟੂ ਹਿਠਾੜ ,ਜਲਾ ਲੱਖੇ ਕੇ ਹਿਠਾੜ ,ਹਾਮਿਦ ਸੈਦੋ ਕੇ, ਲੱਖੇ ਕੇ ਮੁਹਾਸਿਬ ਉਤਾੜ, ਚੱਕ ਖੀਵਾ ਪਿੰਡਾਂ ਵਿੱਚ ਇਹ ਕੈਂਪ ਲਗਾਏ ਜਾਣਗੇ/ ਉਨ੍ਹਾਂ ਕਿਹਾ ਕਿ ਸਮੂਹ ਵਿਭਾਗੀ ਅਧਿਕਾਰੀ ਇਨ੍ਹਾਂ ਕੈਂਪਾਂ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ।

[wpadcenter_ad id='4448' align='none']