ਐਸਡੀਐਮ ਮੁਹਾਲੀ ਨੇ ਅੱਗ ਕਾਰਨ ਸੜੀਆਂ ਝੌਂਪੜੀਆਂ ਦਾ ਦੌਰਾ ਕੀਤਾ ਪ੍ਰਸ਼ਾਸਨ ਨੇ ਨੇੜਲੇ ਧਾਰਮਿਕ ਸਥਾਨ ‘ਤੇ ਭੋਜਨ ਅਤੇ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕਰਵਾਇਆ
By Nirpakh News
On
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ 2024; ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ ਨੇ ਅੱਜ ਸਵੇਰੇ ਭਾਗੋ ਮਾਜਰਾ (ਲਾਂਡਰਾਂ ਰੋਡ) ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਝੁੱਗੀਆਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਵਿਅਕਤੀਆਂ ਦੇ ਸਿਰ ਤੋਂ ਛੱਤ ਖੁਸਣ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਸਥਾਈ ਉਪਾਅ ਵਜੋਂ ਨੇੜਲੇ ਧਾਰਮਿਕ ਸਥਾਨ ‘ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ […]
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ 2024;
ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ ਨੇ ਅੱਜ ਸਵੇਰੇ ਭਾਗੋ ਮਾਜਰਾ (ਲਾਂਡਰਾਂ ਰੋਡ) ਵਿਖੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਝੁੱਗੀਆਂ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਵਿਅਕਤੀਆਂ ਦੇ ਸਿਰ ਤੋਂ ਛੱਤ ਖੁਸਣ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਸਥਾਈ ਉਪਾਅ ਵਜੋਂ ਨੇੜਲੇ ਧਾਰਮਿਕ ਸਥਾਨ ‘ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਭੋਜਨ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਘਰੇਲੂ ਸਮਾਨ ਦੇ ਨੁਕਸਾਨ ਤੋਂ ਇਲਾਵਾ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
Tags:
Related Posts
Advertisement
