ਫਾਜ਼ਿਲਕਾ 13 ਦਸੰਬਰ 2023…
ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਨਾਰਕੋਟਿਕ ਫਾਜਿਲਕਾ ਸ੍ਰੀ ਅਤੁਲ ਸੋਨੀ ਦੀ ਅਗਵਾਈ ਹੇਠ ਐਸ.ਆਈ ਪਰਮਜੀਤ ਸਿੰਘ ਇੰਚਾਰਜ ਜਿਲ੍ਹਾ ਟ੍ਰੈਫਿਕ ਫਾਜਿਲਕਾ ਵੱਲੋਂ ਗੋਲ ਚੌਂਕ ਫਾਜਿਲਕਾ ਵਿਖੇ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ।
ਇਸ ਦੌਰਾਨ ਸ੍ਰੀ ਅਤੁਲ ਸੋਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਠੰਡ ਅਤੇ ਧੁੰਦ ਵਧਣ ਦੇ ਕਾਫੀ ਆਸਾਰ ਹਨ। ਇਸ ਲਈ ਲੋਕਾਂ ਨੂੰ ਵਾਹਨਾਂ ਤੇ ਰਿਫਲੈਕਟਰ ਲਗਾਵਾਉਣੇ ਚਾਹੀਦੇ ਹਨ ਅਤੇ ਆਪਣੇ ਵਾਹਨ ਧੀਮੀ ਗਤੀ ਵਿੱਚ ਚਲਾਉਣੇ ਚਾਹੀਦੇ ਹਨ, ਕਿਉਂਕਿ ਧੁੰਦ ਦੇ ਮੌਸਮ ਦੌਰਾਨ ਵਾਹਨ ਚਲਾਉਂਦੇ ਸਮੇਂ ਸਾਨੂੰ ਸਾਫ਼ ਦਿਖਾਈ ਨਹੀਂ ਦਿੰਦਾ ਅਤੇ ਤੇਜ਼ ਗਤੀ ਵਿੱਚ ਜਾ ਰਹੇ ਵਾਹਨ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ, ਜੋ ਦੁਰਘਟਨਾ ਦਾ ਕਾਰਨ ਬਣਦਾ ਹੈ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹਰ ਤਰ੍ਹਾਂ ਦੇ ਵੱਧ ਤੋਂ ਵੱਧ ਵਾਹਨਾਂ ਤੇ ਰਿਫਲੈਕਟਰ ਲਗਾਏ ਜਾਣਗੇ ਤਾਂ ਕਿ ਕਿਸੇ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।