ਮਾਨਸਾ, 18 ਦਸੰਬਰ:
ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਸਾ ਪੁਲਿਸ ਵੱਲੋੋਂ ਅੱਜ ਬੱਚਤ ਭਵਨ ਮਾਨਸਾ ਵਿਖੇ ਪੁਲਿਸ ਬਜ਼ੁਰਗ ਦਿਵਸ ਬੜੀ ਸਾਨੋੋ—ਸ਼ੌੌਕਤ ਨਾਲ ਮਨਾਇਆ ਗਿਆ। ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਰਹਿਨੁਮਾਈ ਹੇਠ ਐਸ.ਪੀ ਸ੍ਰੀ ਜਸਕੀਰਤ ਸਿੰਘ ਅਹੀਰ ਵੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਸਮਾਗਮ ’ਚ ਸ਼ਿਰਕਤ ਕੀਤੀ ਗਈ, ਜਿੱਥੇ ਪੰਜਾਬ ਪੁਲਿਸ, ਜੇਲ੍ਹ ਵਿਭਾਗ, ਸੀ.ਆਈ.ਡੀ. ਵਿਭਾਗ ਨਾਲ ਸਬੰਧਤ ਜ਼ਿਲ੍ਹੇ ਭਰ ਦੇ ਪੁਲਿਸ ਪੈਨਸ਼ਨਰਜ ਵੱਡੀ ਗਿਣਤੀ ਵਿੱਚ ਸ਼ਾਮਲ ਹੋੋਏ।
ਐਸ.ਪੀ ਸ੍ਰੀ ਜਸਕੀਰਤ ਸਿੰਘ ਅਹੀਰ ਨੇ ਰਿਟਾਇਰਡ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵੱਲੋੋਂ ਸਮਾਜ ਪ੍ਰਤੀ ਨਿਭਾਈਆ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਸਮੇਂ ਜਾਂ ਫਿਰ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਨੂੰ ਕਾਬੂ ਕਰਨ ਵਿੱਚ ਨਿਭਾਈ ਡਿਊਟੀ ਨਾਲ ਪੁਲਿਸ ਵਿਭਾਗ ਦਾ ਮਾਣ ਵਧਿਆ ਹੈ। ਤੁਹਾਡੀ ਕਾਬਲੀਅਤ ਅਤੇ ਤੁਹਾਡੇ ਕੀਤੇ ਕਾਰਜਾਂ ਨੂੰ ਹਮੇਸ਼ਾ ਵਰਤਮਾਨ ਪੁਲਿਸ ਦੇ ਕੰਮਾਂ ਲਈ ਨਵੀ ਦਿਸ਼ਾਂ ਦੇਣ ਦੇ ਲਈ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪੈਨਸ਼ਨਰਜ ਨੇ ਹਾਲੇ ਤੱਕ ਸਿਹਤ ਸਹੂਲਤਾਂ ਲਈ ਸਤਿਕਾਰ ਹੈਲਥ ਕਾਰਡ ਨਹੀ ਬਣਵਾਇਆ, ਉਨ੍ਹਾਂ ਨੂੰ ਬਣਵਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਰਕ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਜ ਦਾ ਇਲਾਜ ਪੀ.ਜੀ.ਆਈ. ਦੇ ਪੈਟਰਨ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ, ਜਿਸ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾ ਵਾਅਦਾ ਕੀਤਾ ਕਿ ਕਿਸੇ ਵੀ ਪੁਲਿਸ ਪੈਨਸ਼ਨਰਾਂ ਨੂੰ ਕਿਸੇ ਪਰਿਵਾਰਕ ਤੌੌਰ ’ਤੇ ਜਾਂ ਨਿੱਜੀ ਤੌਰ ’ਤੇ ਕੋੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਐਸੋੋਸੀਏਸ਼ਨ ਵੱਲੋੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਉਨ੍ਹਾਂ ਵੱਲੋੋ ਤੁਰੰਤ ਢੁੱਕਵਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਜ਼ਿਲ੍ਹੇ ਅੰਦਰ ਸਮਾਜ ਵਿਰੋੋਧੀ ਅਨਸਰਾਂ, ਨਸ਼ੇ ਦਾ ਧੰਦਾ ਕਰਨ ਵਾਲਿਆਂ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਪੈਨਸ਼ਨਰਾਂ ਪਾਸੋੋਂ ਵਿਭਾਗ ਨੂੰ ਸਹਿਯੋੋਗ ਦੇਣ ਲਈ ਕਿਹਾ
ਪੁਲਿਸ ਪੈਨਸ਼ਨਰਜ ਐਸੋੋਸੀਏਸ਼ਨ ਮਾਨਸਾ ਦੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਮੰਦਰਾਂ (ਰਿਟਾਇਰਡ ਇੰਸਪੈਕਟਰ) ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਅਤੇ ਹਾਜ਼ਰੀਨ ਨੂੰ ਜੀ ਆਇਆ ਆਖਿਆ ਗਿਆ ਅਤੇ ਬਜੁਰਗ ਦਿਵਸ ਦੇ ਪਿਛੋਕੜ ਅਤੇ ਮਨਾਉਣ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਗਈ। ਸ੍ਰੀ ਅਮਰਜੀਤ ਸਿੰਘ ਭਾਈਰੂਪਾ (ਰਿਟਾ: ਥਾਣੇਦਾਰ) ਜਨਰਲ ਸਕੱਤਰ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ। ਸ੍ਰੀ ਰਾਮ ਸਿੰਘ ਅੱਕਾਂਵਾਲੀ (ਰਿਟਾ: ਥਾਣੇਦਾਰ) ਸਕੱਤਰ ਐਸੋਸੀਏਸ਼ਨ ਵੱਲੋਂ ਸਾਲ—2023 ਵਿੱਚ ਵੈਲਫੇਅਰ ਦੇ ਹੋਏ ਕੰਮਾਂ ਪ੍ਰਤੀ ਸਮੁੱਚੀ ਰਿਪੋੋਰਟ ਪੜ੍ਹਦੇ ਹੋੋਏ ਜਿੱਥੇ ਪ੍ਰਾਪਤੀਆ ’ਤੇ ਚਾਨਣਾ ਪਾਇਆ ਗਿਆ, ਉਥੇ ਹੀ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਸਬੰਧੀ ਵੀ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ ਗਿਆ। ਇਸ ਉਪਰੰਤ ਪਿਛਲੇ ਇੱਕ ਸਾਲ ਤੋੋਂ ਸਵਰਗਵਾਸ ਹੋੋਏ 8 ਪੁਲਿਸ ਕਰਮਚਾਰੀਆਂ ਨੂੰ ਯਾਦ ਕਰਦਿਆਂ ਹਾਜ਼ਰੀਨ ਵੱਲੋੋਂ ਖੜੇ ਹੋੋ ਕੇ 2 ਮਿੰਟ ਦਾ ਮੋੋਨ ਧਾਰਿਆ ਗਿਆ ਅਤੇ ਵੱਡੀ ਉਮਰ ਦੇ ਸੀਨੀਅਰ 7 ਬਜੁਰਗ ਪੁਲਿਸ ਪੈਨਸ਼ਨਰਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਲੋਈਆਂ ਦੇ ਕੇ ਨਿਵਾਜਿਆ ਗਿਆ ਅਤੇ ਉਨ੍ਹਾਂ ਦੀ ਤੰਦਰੁਸ਼ਤੀ, ਉਮਰ ਦਾ ਰਾਜ, ਵਿਭਾਗ ਵਿਚ ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਪੈਨਸਨਰਾਂ ਵੱਲੋਂ ਪੁਲਿਸ ਵਿਭਾਗ ਵਿੱਚ ਆਪਣੇ ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆ ਗਈਆਂ।
ਸਮਾਜ ਵਿਰੋਧੀ ਅਨਸਰਾਂ ਅਤੇ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਵਿਭਾਗ ਦਾ ਸਹਿਯੋਗ ਕਰਨ ਬਜ਼ੁਰਗ ਪੁਲਿਸ ਪੈਨਸ਼ਰਜ਼-ਐਸ.ਪੀ. ਜਸਕੀਰਤ ਸਿੰਘ
Date: