ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ

Sensation spread in Zirakpur

Sensation spread in Zirakpur

ਜ਼ੀਰਕਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਨੌਜਵਾਨ ਡੇਰਾਬੱਸੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਉਕਤ ਨੌਜਵਾਨ ਮੈਕਡੋਨਲਡ ਵਿਚ ਆਇਆ ਸੀ। ਬਾਥਰੂਮ ਦੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Sensation spread in Zirakpur

also read :- ਹਰਿਆਣਾ ‘ਚ ਪਹਿਲੀ ਵਾਰ ਵੋਟਰਾਂ ਨੂੰ ਦਿੱਤਾ ਜਾਵੇਗਾ ਵਿਆਹ ਵਰਗਾ ਕਾਰਡ: 50 ਲੱਖ ਘਰਾਂ ‘ਚ ਵੰਡਿਆ ਜਾਵੇਗਾ..

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ਼ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਉਕਤ ਨੌਜਵਾਨ ਬੀਤੇ ਦਿਨ ਸਵੇਰੇ 10.15 ਦੇ ਕਰੀਬ ਨੌਜਵਾਨ ਮੈਕਡੋਨਲਡ ਵਿਚ ਦਾਖ਼ਲ ਹੁੰਦਾ ਹੈ। ਇਸ ਦੇ ਬਾਅਦ ਉਹ ਬਾਥਰੂਮ ਵਿਚ ਜਾਂਦਾ ਹੈ ਅਤੇ ਬਾਅਦ ਵਿਚ ਉਸ ਦੀ ਬਾਥਰੂਮ ਵਿਚੋਂ ਲਾਸ਼ ਬਰਾਮਦ ਹੁੰਦੀ ਹੈ। ਉਕਤ ਨੌਜਵਾਨ ਬਾਥਰੂਮ ਵਿਚ ਡਿੱਗਿਆ ਹੋਇਆ ਸੀ। ਸੜਕ ਸੁਰੱਖਿਆ ਫੋਰਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਸ ਟੀਮ ਦੇ ਨਾਲ ਪਹੁੰਚਦੀ ਹੈ ਅਤੇ ਲਾਸ਼ ਬਾਥਰੂਮ ਵਿਚੋਂ ਬਰਾਮਦ ਕਰਦੀ ਹੈ। Sensation spread in Zirakpur

[wpadcenter_ad id='4448' align='none']