ਗੁਰਦੁਆਰਾ ਕੰਪਲੈਕਸ ‘ਚ ਸ਼ੂਟਿੰਗ ਕਰਦੇ ਨਜ਼ਰ ਆਏ Sunny Deol-Amisha Patel, SGPC ਨੇ ਸ਼ੂਟ ਕਰਨ ‘ਤੇ ਜਤਾਇਆ ਇਤਰਾਜ਼

Date:

ਬਾਲੀਵੁੱਡ ਐਕਟਰ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਲੰਬੇ ਸਮੇਂ ਤੋਂ ਗਦਰ: ਏਕ ਪ੍ਰੇਮ ਕਥਾ ਦੇ ਸੀਕਵਲ ਲਈ ਸੁਰਖੀਆਂ ਵਿੱਚ ਹਨ। ਲਗਪਗ 22 ਸਾਲਾਂ ਬਾਅਦ ਇੱਕ ਵਾਰ ਫਿਰ ਤਾਰਾ ਸਿੰਘ ਅਤੇ ਸਕੀਨਾ ਦੋਵੇਂ ਪਰਦੇ ‘ਤੇ ਆਪਣੀ ਅਦਾਕਾਰੀ ਦਿਖਾਉਣ ਜਾ ਰਹੇ ਹਨ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਦੌਰਾਨ ਸੈੱਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ।SGPC objected to shoot

ਸ਼ੂਟਿੰਗ ਸੈੱਟ ਤੋਂ ਸਾਹਮਣੇ ਆਈ ਇਸ ਵੀਡੀਓ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਰੋਮਾਂਟਿਕ ਦ੍ਰਿਸ਼ਾਂ ਦੀ ਸ਼ੂਟਿੰਗ ਅਤੇ ਗੱਤਕੇ ਦੀ ਪੇਸ਼ਕਾਰੀ ’ਤੇ ਨਾਰਾਜ਼ਗੀ ਪ੍ਰਗਟਾਈ ਹੈ।

ਵੀਡੀਓ ‘ਚ ਸੰਨੀ ਦਿਓਲ ਅਤੇ ਅਮੀਸ਼ ਪਟੇਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦਾ ਕੋਈ ਰੋਮਾਂਟਿਕ ਗੀਤ ਸ਼ੂਟ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਹੋਰ ਲੋਕ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸੁਕਤਾ ਹੈ।SGPC objected to shoot

also read :- ਬਲਵੰਤ ਸਿੰਘ ਰਾਜੋਆਣਾ ਦਾ ਜਥੇਦਾਰ ਉਤੇ ਸਿੱਧਾ ਹਮਲਾ

ਕੁਝ ਸਮਾਂ ਪਹਿਲਾਂ ਇਸ ਫਿਲਮ ਦਾ ਸੰਨੀ ਦਿਓਲ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਸੀ, ਜਿਸ ‘ਚ ਉਹ ਹੱਥਾਂ ‘ਚ ਹਥੌੜਾ ਫੜੀ ਨਜ਼ਰ ਆ ਰਹੇ ਸਨ। ਧਿਆਨ ਯੋਗ ਹੈ ਕਿ ਸਾਲ 2001 ‘ਚ ਰਿਲੀਜ਼ ਹੋਈ ‘ਗਦਰ’ ਤੋਂ ਉਸ ਦਾ ਹੈਂਡਪੰਪ ਉਖਾੜਨ ਦਾ ਸੀਨ ਕਾਫੀ ਮਸ਼ਹੂਰ ਹੋਇਆ ਸੀ, ਜਦਕਿ ਇਸ ਵਾਰ ਸੰਨੀ ਦਿਓਲ ਦੇ ਹੱਥਾਂ ‘ਚ ਹਥੌੜਾ ਦੇਖ ਕੇ ਲੋਕਾਂ ਦੀ ਉਤਸੁਕਤਾ ਵਧ ਗਈ ਸੀ।

ਹਾਲਾਂਕਿ ਜੇਕਰ ਗਦਰ 2 ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਫਿਲਮ 11 ਅਗਸਤ ਤੋਂ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਮੇਕਰਸ ਨੇ ਇਸ ਦਾ ਪਹਿਲਾ ਪਾਰਟ ਇਕ ਵਾਰ ਫਿਰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਗਦਰ: ਏਕ ਪ੍ਰੇਮ ਕਥਾ 9 ਜੂਨ ਨੂੰ ਮੁੜ ਰਿਲੀਜ਼ ਹੋ ਰਹੀ ਹੈSGPC objected to shoot

Share post:

Subscribe

spot_imgspot_img

Popular

More like this
Related

ਜ਼ਿਲਾ ਫਰੀਦਕੋਟ ਵਿੱਚ ਯੂਰੀਆ ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ

ਫਰੀਦਕੋਟ, 20 ਦਸੰਬਰ 2024 ( ) ਜ਼ਿਲਾ ਫਰੀਦਕੋਟ ਵਿੱਚ ਚਾਲੂ ਹਾੜ੍ਹੀ ਸੀਜ਼ਨ ਦੌਰਾਨ...

ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲ ਰਿਹਾ ਪੂਰਾ ਮਾਣ ਸਨਮਾਨ : ਡਿਪਟੀ ਕਮਿਸ਼ਨਰ

ਬਠਿੰਡਾ, 20 ਦਸੰਬਰ : ਸਰਕਾਰੀ ਦਫਤਰਾਂ ਵਿੱਚ ਕੰਮ-ਕਾਜ਼ ਲਈ...

4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 20 ਦਸੰਬਰ, 2024 -  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...

ਕਿੰਨੂ ਮੁਕਤਸਰ ਦੇ; ਚਾਰ ਬੂਟਿਆਂ ਤੋਂ 7700 ਏਕੜ ਵਿੱਚ ਫੈਲੇ ਬੂਟੇ

·         ਜ਼ਿਲ੍ਹੇ ਵਿੱਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿੱਚ ਹੋਇਆ...