ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਅੱਜ ਆਏ ਇਜ਼ਲਾਸ ਵਿੱਚ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਲਈ ਇੱਕ ਜੁੱਟ ਹੋ ਕੇ ਮਤਾ ਪਾਸ ਕੀਤਾ
ਮੈਂ ਸਭ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦੇਂਦਾ ਹਾਂ
ਉਨ੍ਹਾ ਕਿਹਾ ਕਿ ਅੱਜ ਸਮੁੱਚੇ ਹਾਊਸ ਨੇ ਜੋ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਸੀ ਉਸ ਨੂੰ ਰੱਦ ਕੀਤਾ
ਉਣਾ ਕਿਹਾ ਕਿ ਮੈ ਸ਼੍ਰੌਮਣੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਵੱਲੋ ਸ਼੍ਰੌਮਣੀ ਕਮੇਟੀ ਵਿੱਚ ਮਤਾ ਮੁੱਢੋਂ ਰੱਦ ਕੀਤਾ
ਧਾਮੀ ਨੇ ਕਿਹਾ ਅੱਜ ਇਜ਼ਲਾਸ ਦੌਰਾਨ ਇਹ ਵੀ ਮਤਾ ਪਾਸ ਹੋਇਆ ਕਿ ਅਸੀ ਆਪਣੇ ਕਾਨੂੰਨੀ ਅਧਿਕਾਰੀਆਂ ਜਿਹੜੇ ਕਿ ਪੰਜਾਬ ਦੇ ਗਵਰਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਹੈ ਉਨ੍ਹਾਂ ਨੂੰ ਮਿਲਾਂਗੇ
ਧਾਮੀ ਨੇ ਕਿਹਾ ਅਸੀ ਇਨ੍ਹਾਂ ਨੂੰ ਮਿਲਨ ਵਿੱਚ ਸਫਲ ਨਾ ਹੋਏ ਫ਼ਿਰ ਪੁਰਾਤਨ ਰਵਾਇਤਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇੱਕ ਜੱਥੇ ਦੀ ਗਿਣਤੀ ਨਿਰਧਾਰਿਤ ਕਰਾਂਗੇ ਫ਼ਿਰ ਅਰਦਾਸ ਕਰਕੇ ਢੋਲਕੀਆਂ ਛੈਣੇ ਵਜਾਉਂਦੇ ਹੋਏ ਇੱਕ-ਸਥਾਨ ਨਿਯੁਕਤ ਕਰਾਂ ਗਏ ਉਥੇ ਹਰੇਕ ਹਲਕੇ ਦੇ ਮੈਂਬਰ ਤੇ ਹਲਕਾ ਇੰਚਾਰਜ ਸ਼੍ਰੌਮਣੀ ਅਕਾਲੀ ਦਲ ਤੇ ਰੋਜ ਜੱਥਾ ਇਥੋਂ ਜਾਇਆ ਕਰੇਗਾ। ਅਤੇ ਅਮਨ ਸ਼ਾਂਤੀ ਦੇ ਨਾਲ ਆਪਣਾ ਰੋਸ ਪ੍ਰਦਰਸ਼ਨ ਜਾਰੀ ਕਰਿਆ ਕਰੇਗਾ ਉਣਾ ਕਿਹਾ ਮੈਂ ਚਾਹੁੰਦਾ ਨਹੀ ਭਾਰਤ ਸਰਕਾਰ ਨੂੰ ਵੀ ਮੰਗ ਕਰਦਾ ਹਾਂ ਜਿਸ ਕਾਨੂੰਨ ਦਾ ਸਹਾਰਾ ਲੈਕੇ ਸ਼੍ਰੌਮਣੀ ਕਮੇਟੀ ਦੇ ਐਕਟ ਵਿਚ ਸੋਧਾਂ ਕੀਤੀਆਂ ਉਸ ਨੂੰ ਤਰੁੰਤ ਰੱਦ ਕਰੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਵੀ ਗੁਜਾਰਿਸ਼ ਹੈ ਉਸ ਐਕਟ ਨੂੰ ਰਦ ਕਰੇ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੀ ਮੰਸ਼ਾ ਸ਼੍ਰੌਮਣੀ ਕਮੇਟੀ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ । ਧਾਮੀ ਨੇ ਕਿਹਾ ਆਪ ਪਾਰਟੀ ਦੇ ਦਿੱਲੀ ਦੇ ਬਾਬੂ ਅਰਵਿੰਦ ਕੇਜਰੀਵਾਲ ਕਠਪੁਤਲੀ ਬਣ ਕੇ ਆਪਣੇ ਤਰੀਕੇ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਹਨ ਉਣਾ ਕਿਹਾ ਕਿ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਵੀ ਸੁਚੇਤ ਕਰਦੇ ਹਾਂ ਕਿ ਪੰਜਾਬ ਵਿੱਚ ਸਿੱਖ ਵਿਰੋਧੀ ਗਤੀਵਿਧੀਆਂ ਨਾ ਕਰੀਏ ਜਿਸ ਨਾਲ ਸਿੱਖਾਂ ਨੂੰ ਮਜਬੂਰ ਹੋਣਾ ਪਵੇ । ਉਸ ਪੁਰਾਤਨ ਆਪਣੀਆਂ ਰਿਵਾਇਤਾਂ ਅਨੁਸਾਰ ਫ਼ਿਰ ਗੁਰੁ ਦਾ ਸਿੱਖ ਸੰਗਰਸ਼ ਕਰਦਾ ਹੈ ਫਿਰ ਗੁਰੂ ਜੀ ਉਸਨੂੰ ਆਪ ਵੇਖਦੇ ਹਨ