ਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਮੌਤ, ਫ਼ਿਲਮ ਇੰਡਸਟਰੀ ‘ਚ ਛਾਇਆ ਸੋਗ

Shadow grief in the film industry

Shadow grief in the film industry

ਇਸ ਵੇਲੇ ਦੀ ਵੱਡੀ ਖ਼ਬਰ ਮਨੋਰੰਜਨ ਜਗਤ ਤੋਂ ਆ ਰਹੀ ਹੈ ਕਿ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਜੀ ਹਾਂ, ਇਸ ਦੀ ਪੁਸ਼ਟੀ PFTAA Punjabi Film And T.V Actors Association ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਪੋਸਟ ‘ਚ ਲਿਖਿਆ ਗਿਆ ਹੈ, ‘ਦੁੱਖ ਨਾਲ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਅੱਜ 22-6-2024 ਨੂੰ ਦੁਪਿਹਰ 12 ਵਜੇ ਹੋਵੇਗਾ।”Shadow grief in the film industry

also read ;- ਵਿਸ਼ਵ ਯੋਗ ਦਿਵਸ ‘ਤੇ PGI ਨੇ ਬਣਾਇਆ ਵਰਲਡ ਰਿਕਾਰਡ

ਦੱਸ ਦਈਏ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਮੌਤ ਕਿਸ ਕਾਰਨ ਹੋਈ ਹੈ, ਇਸ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ। ਰਣਦੀਪ ਸਿੰਘ ਭੰਗੂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਦੇ ਸਿਰ ਬੰਨ੍ਹਦੇ ਸਨ। ਉਥੇ ਹੀ ਫ਼ਿਲਮ ਇੰਡਸਟਰੀ ‘ਚ ਸ਼ੌਹਰਤ ਤੇ ਕਾਮਯਾਬੀ ਹਾਸਲ ਕਰਨ ਲਈ ਅਦਾਕਾਰ ਕਰਮਜੀਤ ਅਨਮੋਲ, ਮਲਕੀਤ ਰੋਣੀ, ਅਦਾਕਾਰਾ ਗੁਰਪ੍ਰੀਤ ਕੌਰ ਭੰਗੂ, ਗੁਰਨੈਲ ਮਠਾਣ, ਇੱਕਤਰ ਸਿੰਘ, ਰਾਜਵਿੰਦਰ ਸਮਰਾਲਾ, ਮੱਖਣ ਖੋਖਰ ਤੇ ਹਰਵਿੰਦਰ ਔਜਲਾ ਵਰਗੀਆਂ ਹਸਤੀਆਂ ਦਾ ਸਦਾ ਰਿਣੀ ਮੰਨਗੇ ਸਨ, ਜਿਨ੍ਹਾਂ ਨੇ ਉਸ ਨੂੰ ਕਲਾ ਖ਼ੇਤਰ ‘ਚ ਬਾਂਹ ਫੜ੍ਹ ਕੇ ਚੱਲਣਾ ਸਿਖਾਇਆ ਸੀ।Shadow grief in the film industry

[wpadcenter_ad id='4448' align='none']