Shaheed Amritpal Singh
ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਚ ਰੇਡ ਮਾਰਨ ਪੁੱਜੀ ਸੀਆਈਏ ਸਟਾਫ ਦੀ ਟੀਮ ਉੱਤੇ ਫਾਇਰਿੰਗ ਕਾਰਨ ਟੀਮ ’ਚ ਸ਼ਾਮਲ ਹਵਾਲਦਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਹਵਾਲਦਾਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੰਡੋਰ ਵਜੋਂ ਹੋਈ ਹੈ। ਉਨ੍ਹਾਂ ਦਾ ਅਜੇ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ।
ਗੈਂਗਸਟਰ ਵੀ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਪਰ ਉਹ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਗੈਂਗਸਟਰ ਖਿਲਾਫ਼ ਕਤਲ ਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਕੇ ਉਸ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਨਾਕਾਬੰਦੀ ਕਰਕੇ ਘਰਾਂ ਤੇ ਗੰਨੇ ਦੇ ਖੇਤਾਂ ਵਿੱਚ ਤਲਾਸ਼ੀ ਅਰੰਭ ਦਿੱਤੀ।ਦੱਸਣਯੋਗ ਹੈ ਕਿ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਨਸੂਰਪੁਰ ਦਾ ਸੁਖਵਿੰਦਰ ਸਿੰਘ ਉਰਫ ਰਾਣਾ ਜੋ ਕਿ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਪਿੰਡ ਆਇਆ ਹੋਇਆ ਸੀ, ਅਸਲੇ ਸਮੇਤ ਪਿੰਡ ਵਿੱਚ ਲੁਕਿਆ ਹੋਇਆ ਹੈ।
READ ALSO: ਅੰਬਾਲਾ ਜਾਣਗੇ ਨਵੇਂ ਮੁੱਖ ਮੰਤਰੀ CM ਸੈਣੀ ਅਤੇ ਵਿਜ ਦੀ ਕੱਲ੍ਹ ਹੋ ਸਕਦੀ ਹੈ ਮੁਲਾਕਾਤ
ਸੂਚਨਾ ਦੇ ਅਧਾਰ ਉਤੇ ਸੀਆਈਏ ਸਟਾਫ ਦੇ ਏਐਸਆਈ ਲਖਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਦੋਂ ਪਿੰਡ ਛਾਪੇਮਾਰੀ ਕੀਤੀ ਤਾਂ ਗੈਂਗਸਟਰ ਰਾਣਾ ਮਨਸੂਰਪੁਰ ਤੋਂ ਮਹਿਤਪੁਰ ਨੂੰ ਜਾਂਦੀ ਨਹਿਰ ਕਿਨਾਰੇ ਜਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਟੀਮ ਵਿਚ ਸ਼ਾਮਲ ਹਵਾਲਦਾਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੰਡੋਰ ਉਤੇ ਗੋਲੀ ਚਲਾ ਦਿੱਤੀ, ਜਿਹੜੀ ਕਿ ਉਸ ਦੀ ਛਾਤੀ ਵਿੱਚ ਵੱਜੀ ਤੇ ਉਹ ਗੰਭੀਰ਼ ਜ਼ਖਮੀ ਹੋ ਗਿਆ।
Shaheed Amritpal Singh