ਰਾਤ ਕਿਸਾਨਾਂ ਅਤੇ ਪੁਲਿਸ ਵਾਲਿਆਂ ਇਕੱਠੀਆਂ ਖਾਧੀ ਰੋਟੀ, ਦਿਨ ਚੜ੍ਹਦੇ ਫੇਰ ਹੋਏ ਆਹਮੋ-ਸਾਹਮਣੇ
By Nirpakh News
On
Shambhu border
Shambhu border
ਦਿੱਲੀ ਕੂਚ ਕਰਨ ਜਾ ਰਹੇ ਕਿਸਾਨ ਇਸ ਸਮੇਂ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਰੁਕੇ ਹੋਏ ਹਨ। ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਕਈ ਕਿਸਾਨ ਜ਼ਖ਼ਮੀ ਵੀ ਹੋ ਚੁੱਕੇ ਹਨ। ਅਜਿਹੇ ‘ਚ ਕਿਸਾਨ ਆਗੂਆਂ ਨੇ ਦਿਨ ਦੀ ਕਾਰਵਾਈ ਨੂੰ ਉੱਥੇ ਹੀ ਰੋਕਣ ਦੀ ਅਪੀਲ ਕਰ ਦਿੱਤੀ ਸੀ। ਕਿਸਾਨ ਆਗੂਆਂ ਨੇ ਸਪੀਕਰ ‘ਚ ਅਨਾਊਂਸਮੈਂਟ ਕਰ ਕੇ ਪੂਰੇ ਦਿਨ ਦੀ ਕਾਰਵਾਈ ਨੂੰ ਇੱਥੇ ਹੀ ਰੋਕਣ ਦੀ ਅਪੀਲ ਕੀਤੀ ਸੀ।
ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਕਿਸਾਨ ਆਗੂਆਂ ਨੇ ਖਾਣਾ ਖਾਣ ਅਤੇ ਆਰਾਮ ਕਰਨ ਲਈ ਦਿਨ ਦੀ ਕਾਰਵਾਈ ਨੂੰ ਖ਼ਤਮ ਐਲਾਨ ਦਿੱਤਾ ਸੀ।
READ ALSO:ਅਕਾਲੀ ਦਲ ਨੂੰ ਵੱਡਾ ਝਟਕਾ, ਬਸਪਾ ਨੇ ਤੋੜਿਆ ਗੱਠਜੋੜ
ਸਾਰੇ ਦਿਨ ਦੀ ਜੱਦੋ-ਜਹਿਦ ਮਗਰੋਂ ਰਾਤ ਦੇ ਸਮੇਂ ਕਿਸਾਨ ਤੇ ਹਰਿਆਣਾ ਪੁਲਿਸ ਵਾਲੇ ਇਕੱਠੇ ਬੈਠੇ ਅਤੇ ਨਾਲ ਰੋਟੀ ਵੀ ਖਾਧੀ।
Shambhu border