Shambhu border
ਦਿੱਲੀ ਪਹੁੰਚਣ ਲਈ ਸ਼ੰਭੂ ਬੈਰੀਅਰ ਉਤੇ ਡੇਰੇ ਲਾਈ ਬੈਠੇ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਇੱਕ ਡਰੋਨ ਪਤੰਗ ਨਾਲ ਹੀ ਸੁੱਟ ਲਿਆ। ਇਹ ਡਰੋਨ ਪੰਜਾਬ ਦੀ ਥਾਂ ਹਰਿਆਣਾ ਵਾਲੇ ਖੇਤਰ ’ਚ ਹੀ ਜਾ ਡਿੱਗਿਆ।
ਇਸ ਦੌਰਾਨ ਡਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਸਰਕਾਰ ਖਫਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਪਤੰਗ ਦੀ ਡੋਰ ਨਾਲ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਹਰਿਆਣਾ ਪੁਲਿਸ ਦੇ ਡਰੋਨਾਂ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇੱਕ ਡਰੋਨ ਨੂੰ ਪਤੰਗ ਦੀ ਡੋਰ ਨਾਲ ਡੇਗਿਆ ਹੈ। ਹਾਲਾਂਕਿ ਹਰਿਆਣਾ ਪੁਲਿਸ ਨੇ ਇਸ ਦਾ ਖੰਡਨ ਕੀਤਾ ਹੈ ਤੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।
READ ALSO: UAE ਦੌਰੇ ਤੋਂ ਬਾਅਦ ਦੋਹਾ ਪਹੁੰਚੇ PM ਮੋਦੀ, ਕਤਰ ਦੇ ਅਮੀਰ ਨਾਲ ਮੁਲਾਕਾਤ ਕਰਨਗੇ
ਡੀਸੀ ਨੇ ਦਾਅਵਾ ਕੀਤਾ ਕਿ ਡਰੋਨ ਨੇ ਸੰਪਰਕ ਵਿੱਚ ਆਉਣ ਉਤੇ ਪਤੰਗ ਦੀ ਡੋਰ ਕੱਟੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਡਰੋਨ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਸੀ। ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।
Shambhu border