Shambhu border
ਕਿਸਾਨੀ ਅੰਦੋਲਨ ਨੂੰ ਜਿੰਨਾ ਕਿਸਾਨਾਂ ਨੇ ਸ਼ਾਂਤਮਤੀ ਤਰੀਕੇ ਨਾਲ਼ ਸ਼ੁਰੂ ਕੀਤਾ ਸੀ ਉਨ੍ਹਾਂ ਹੀ ਪ੍ਰਸ਼ਾਂਸਨ ਨੇ ਇਸਨੂੰ ਜੰਗ ਦੇ ਮਾਹੌਲ ਵਾਂਗ ਬਦਲ ਦਿੱਤਾ ਹੈ | ਜਿਵੇ ਕੀ ਤੁਹਾਨੂੰ ਪਤਾ ਹੈ ਸਰਕਾਰ ਵਲੋਂ ਕਿਸਾਨਾਂ ਉੱਪਰ ਲਗਾਤਾਰ ਆਸੂ ਗੈਸ ਦੇ ਗੋਲੇ ਲੱਖਾਂ ਦੀ ਗਿਣਤੀ ਵਿੱਚ ਛੱਡੇ ਜਾ ਰਹੇ ਨੇ ਤੇ ਕਿਸਾਨ ਭਰਾਵਾਂ ਵਲੋਂ ਵੀ ਕੋਈ ਨਾ ਕੋਈ ਜੁਗਾੜ ਕਰਕੇ ਆਪਣਾ ਬਚਾਅ ਕੀਤਾ ਜਾ ਰਿਹਾ ਹੈ ਇਸ ਵਿਚਾਲ਼ੇ ਸ਼ੰਭੂ ਬਾਰਡਰ ਤੇ ਤਣਾਅ ਪੂਰਵਕ ਮਾਹੌਲ ਪੈਦਾ ਹੋਇਆਂ ਹੈ ਕਿਸਾਨੀ ਨੌਜਵਾਨਾਂ ਵਲੋਂ ਵੀ ਲਗਾਤਾਰ ਆਪਣਾ ਬਚਾਅ ਕੀਤਾ ਜਾ ਰਿਹਾ ਹੈ ਤੇ ਸ਼ੰਭੂ ਬਾਰਡਰ ਤੇ ਉਨ੍ਹਾਂ ਨੂੰ ਬੁਲੇਟ ਪਰੂਫ ਕਿੱਟਾਂ, ਹੈਲਮੇਟ ਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ |
ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਤੇ ਉਹ ਆਸੂ ਦੇ ਗੋਲੇ ਛੱਡੇ ਜਾ ਰਹੇ ਨੇ ਜੋ ਕਿ ਅਕਸਪਾਇਰ ਹੋ ਚੁੱਕੇ ਨੇ ਯਾਨੀ ਕਿ ਕਿਸਾਨਾਂ ਨੂੰ ਜਾਣਬੁਝ ਕੇ ਸਿੱਧਾ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਉੱਥੇ ਅੱਤਵਾਦੀਆਂ ਵਾਂਗ ਟਰੀਟ ਕੀਤਾ ਜਾ ਰਿਹਾ ਹੈ |
READ ALSO :ਕਿਸਾਨਾਂ ਨੂੰ ਰੋਕਣ ਵਾਲੀ ਫੋਰਸ ਦੀ ਗੰਦੀ ਕਰਤੂਤ! ਇਤਿਹਾਸਕ ਗੁਰੂ ਘਰ ‘ਚ ਕਰਦੇ ਰਹੇ ਇਹ ਕੰਮ
ਇਸ ਤੋਂ ਪਹਿਲਾਂ ਵੀ ਕੱਲ ਵੇਖਿਆਂ ਗਿਆ ਸੀ ਕਿ ਕਿਵੇਂ ਜ਼ਖਮੀ ਕਿਸਾਨਾਂ ਦੇ ਨਾਲ ਪੂਰਾ ਹਸਪਤਾਲ ਭਰ ਗਿਆ ਸੀ | ਜਿਸ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨਾਂ ਨੇ ਕਾਗਜ਼ ਦੇ ਪਤੰਗਾਂ ਦਾ ਤੇ ਗੁਲੇਲਾਂ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਉਹ ਡਰੋਨ ਨੂੰ ਖਿੱਚ ਕੇ ਹੇਠਾਂ ਸੁੱਟ ਲੈਣ | ਬਹੁਤ ਸਾਰੀਆਂ ਕਮੇਟੀਆਂ ਤੇ NGO ਲਗਾਤਾਰ ਕਿਸਾਨਾਂ ਦੀ ਸਹਾਇਤਾ ਲਈ ਮੌਕੇ ਤੇ ਪਹੁੰਚ ਰਹੇ ਨੇ |
Shambhu border