ਫ਼ਰੀਦਾਬਾਦ
She became immortal…ਦਿਮਾਗ਼ੀ ਤੌਰ ਤੇ ਮ੍ਰਿਤ ਐਲਾਨੀ ਗਈ 32 ਸਾਲਾ ਸਾਫਟਵੇਅਰ ਇੰਜੀਨੀਅਰ ਨੈਂਸੀ ਸ਼ਰਮਾ ਦੀ ਵਜ੍ਹਾ ਨਾਲ਼ 9 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ਼ੀ। ਜਦੋਂ ਉਸਨੂੰ ਡਾਕਟਰਾਂ ਨੇ ਦਿਮਾਗ਼ੀ ਮ੍ਰਿਤ ਘੋਸ਼ਿਤ ਕਰ ਦਿੱਤਾ ਤਾਂ ਉਸਦੇ ਪਿਤਾ ਅਸ਼ੋਕ ਸ਼ਰਮਾ ਨੇ ਆਪਣੀ ਬੇਟੀ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਨੈਂਸੀ ਦਾ ਦਿਲ, ਗੁਰਦੇ,ਅੱਖਾਂ ਅਤੇ ਲੀਵਰ 9 ਲੋਕਾਂ ਨੂੰ ਲੱਗੇ••••।
ਨੈਂਸੀ ਦੇ ਭਰਾ ਡਾਕਟਰ ਸੌਰਭ ਸ਼ਰਮਾ ਨੇ ਦੱਸਿਆ ਕਿ 12 ਮਾਰਚ ਨੂੰ ਉਸਦੀ ਭੈਣ ਆਪਣੇ ਪਿਤਾ ਨੂੰ ਮਿਲਣ , ਅੰਬਾਲ਼ੇ ਗਈ ਸੀ। ਓਥੇ ਉਸਨੂੰ ਕੁੱਝ ਤਕਲੀਫ਼ ਹੋਈ। ਨੈਂਸੀ ਨੂੰ ਇੱਕ ਨਿਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਡਾਕਟਰਾਂ ਦਾ ਨਿਦਾਨ ਸੀ ਕਿ ਉਸਦਾ ਦਿਮਾਗ਼ ਡੈੱਡ ਹੋ ਗਿਆ ਹੈ। ਇਸਤੋਂ ਬਾਅਦ ਨੈਂਸੀ ਨੂੰ ਪੀ• ਜੀ• ਆਈ • ਚੰਡੀਗੜ੍ਹ ਲਿਜਾਇਆ ਗਿਆ। ਕਈ ਦਿਨ ਉੱਥੇ ਇਲਾਜ ਚੱਲਿਆ। ਹੰਭ ਹਾਰ ਕੇ ਡਾਕਟਰਾਂ ਨੇ ਐਲਾਨ ਦਿੱਤਾ ਕਿ ਨੈਂਸੀ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ । ਹਾਲਾਂਕਿ ਦਿਮਾਗ਼ ਮ੍ਰਿਤ ਹੋਣ ਦੇ ਬਾਵਜੂਦ ਸ਼ਰੀਰ ਦੇ ਬਾਕੀ ਅੰਗ ਠੀਕ-ਠਾਕ ਕੰਮ ਕਰ ਰਹੇ ਸਨ।She became immortal…
also read :- ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਪਿੰਡਾਂ ਦੀ ਦਿੱਖ ਸੰਵਾਰਨ ਲਈ ਵਚਨਬੱਧ ; ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੋਸ਼ਿਸ਼ਾਂ ਤੇਜ਼
ਡਾਕਟਰਾਂ ਨੇ ਇਹ ਵੀ ਕਿਹਾ ਕਿ, ਅਗਰ ਉਸਦੇ ਸ਼ਰੀਰ ਦੇ ਬਾਕੀ ਅੰਗ ਦਾਨ ਕਰ ਦਿੱਤੇ ਜਾਂਦੇ ਹਨ ਤਾਂ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ਼ ਸਕਦੀ ਹੈ।
ਪਿਤਾ ਬੋਲੇ ••” ਮੇਰੀ ਧੀ ਅਕਸਰ ਕਹਿੰਦੀ ਹੁੰਦੀ ਸੀ ਕਿ ਪਾਪਾ ! ਵੇਖਣਾ, ਇੱਕ ਦਿਨ ਮੈਂ ਅਜਿਹਾ ਕੰਮ ਕਰਾਂਗੀ ਕਿ ਦੁਨੀਆਂ ਮੈਨੂੰ ਹਮੇਸ਼ਾਂ ਯਾਦ ਰੱਖੂਗੀ। ਅਤੇ ਉਹ ਅਜਿਹਾ ਕਰ ਵੀ ਗਈ। ਧੀ ਦੇ ਜਾਣ ਦਾ ਦੁੱਖ ਹਮੇਸ਼ਾਂ ਰਹੇਗਾ, ਪਰ ਇਹ ਸਕੂਨ ਵੀ ਰਹੇਗਾ ਕਿ ਉਸਦਾ ਦਿਲ ਅੱਜ ਵੀ ਦੁਨੀਆਂ ਵਿੱਚ ਧੜਕ ਰਿਹਾ ਹੈ, ਉਸਦੀਆਂ ਅੱਖਾਂ ਅੱਜ ਵੀ ਦੁਨੀਆਂ ਨੂੰ ਵੇਖ ਰਹੀਆਂ ਨੇ।”
ਨੈਂਸੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ। ਉਸਦੇ ਪਤੀ ਅਨੁਦੀਪ ਸ਼ਰਮਾ ਵੀ ਗੁੜਗਾਂਵ ਵਿੱਚ ਸਾਫਟਵੇਅਰ ਇੰਜੀਨੀਅਰ ਹਨ। ਸੱਤ ਸਾਲ ਦਾ ਬੇਟਾ ਹੈ। ਧੀ ਦਿਮਾਗ਼ੀ ਮ੍ਰਿਤ ਹੋਈ ਤਾਂ ਅਸ਼ੋਕ ਸ਼ਰਮਾ ਜੀ ਨੇ ਜੁਆਈ ਨਾਲ਼ ਗੱਲ ਕੀਤੀ।
6 ਅਪ੍ਰੈਲ ਨੂੰ ਪਰਿਵਾਰ ਦੀ ਸਹਮਤੀ ਨਾਲ਼ ਧੀ ਦੇ ਅੰਗਦਾਨ ਕਰਨ ਦਾ ਫ਼ੈਸਲਾ ਲਿਆ ਗਿਆ। ਪਰ ਜਦੋਂ ਪੇਪਰਾਂ ਤੇ ਦਸਤਖ਼ਤ ਕਰਨ ਦਾ ਵੇਲ਼ਾ ਆਇਆ ਤਾਂ ਇੱਕਬਾਰਗੀ ਹੱਥ ਕੰਬਣ ਲੱਗੇ। ਅਜਿਹਾ ਹੋਣਾ ਮੁਮਕਿਨ ਸੀ ••ਨੈਂਸੀ ਇੱਕ ਪਿਆਰੀ ਅਤੇ ਲਾਇਕ ਧੀ ਸੀ।
ਨੈਂਸੀ ਦਾ ਦਿਲ 13 ਸਾਲ ਦੀ ਇੱਕ ਬੱਚੀ ਦੇ ਦਿਲ ਦੀ ਥਾਂਵੇਂ ਧੜਕਨ ਲੱਗਾ, ਗੁਰਦਿਆਂ ਨੇ ਵੀ ਦੋ ਲੋਕਾਂ ਦੀ ਜਾਨ ਬਚਾਈ, ਲੀਵਰ ਦੇ ਚਾਰ ਹਿੱਸੇ ਕੀਤੇ ਗਏ ਤੇ ਚਾਰ ਲੋਕਾਂ ਨੂੰ ਨਵੀ ਜ਼ਿੰਦਗੀ ਮਿਲ਼ੀ। ਉਸਦੀਆਂ ਸੋਹਣੀਆਂ ਅੱਖਾਂ ਦੀ ਰੌਸ਼ਨੀ ਨਾਲ਼ ਦੋ ਲੋਕ ਦੁਨੀਆਂ ਵੇਖਣ ਦੇ ਲਾਇਕ ਹੋ ਸਕੇ।She became immortal…
ਇਸਤੋਂ ਪਹਿਲੋਂ ਸ਼ਾਇਦ ਹੀ ਕਿਸੇ ਇੱਕ ਫ਼ਰਦ ਦੇ ਐਨੇ ਅੰਗ ਦਾਨ ਕੀਤੇ ਗਏ ਹੋਣ। ਇਸ ਵਿੱਚ ਡਾਕਟਰਾਂ ਦਾ ਵੀ ਯੋਗਦਾਨ ਸਲਾਹੁਣਯੋਗ ਰਿਹਾ। ਮੋਹਾਲੀ ਹਵਾਈ ਅੱਡੇ ਤੱਕ ਹਰਾ ਗਲਿਆਰਾ ਬਣਾ ਕੇ, ਨੈਂਸੀ ਦੇ ਅੰਗਾਂ ਨੂੰ ਹਵਾਈ ਮਾਰਗ ਰਾਹੀਂ ਨੋਇਡਾ-ਦਿੱਲੀ ਦੇ ਜਰੂਰਤਮੰਦ ਲੋਕਾਂ ਤੱਕ ਪਹੁੰਚਾ ਕੇ ਟ੍ਰਾਂਸਪਲਾਂਟ ਕਰਾਇਆ ਗਿਆ। ਕੁੱਝ ਅੰਗ ਚੰਡੀਗੜ੍ਹ ਵਿੱਚ ਵੀ ਟ੍ਰਾਂਸਪਲਾਂਟ ਕੀਤੇ ਗਏ।
ਇੱਕ ਧੀ ਜਾਂਦਿਆਂ-ਜਾਂਦਿਆਂ ਵੀ ਸਮਾਜ ਨੂੰ ਇਹ ਸੰਦੇਸ਼ਾ ਦੇ ਗਈ ਕਿ ਧੀਆਂ ਸੱਚੀਂ ਹੀ ਵਰਦਾਨ ਹੁੰਦੀਆਂ ਹਨ। ਨੈਂਸੀ ਨੇ ਧੀ ਹੋਣ ਦਾ ਉਹ ਫ਼ਰਜ਼ ਅਦਾ ਕੀਤਾ ਹੈ, ਜਿਹੜਾ ਸ਼ਾਇਦ ਪੁੱਤਰ ਵੀ ਪੂਰਾ ਨਾ ਕਰ ਸਕਦੇ। 🙏
ਪਰਿਵਾਰ ਵਾਲ਼ਿਆਂ ਨੇ ਫ਼ਰੀਦਾਬਾਦ ਪਹੁੰਚ ਕੇ ਨੈਂਸੀ ਦੀ ਨਿੱਘੀ ਯਾਦ ਵਿੱਚ ਤੇਹਰਵੀਂ ਦਾ ਭੋਗ ਪਾਇਆ। ਇਸ ਵਿੱਚ ਹਰ ਸ਼ਖ਼ਸ ਨੇ ਨੈਂਸੀ ਨੂੰ ਨਮ ਅੱਖਾਂ ਨਾਲ਼ ਸ਼ਰਧਾਂਜ਼ਲੀ ਭੇਂਟ ਕੀਤੀ। 🙏🙏
- ਪਿਤਾ ਸ਼੍ਰੀ ਅਸ਼ੋਕ ਸ਼ਰਮਾ ਦੀ ਜ਼ੁਬਾਨੀ *