ਕੇਸਰੀ ਸਾੜ੍ਹੀ ਪਾ ਕੇ ਸ਼ਿਲਪਾ ਸ਼ੈੱਟੀ ਨੇ ਲਾਇਆ ‘ਜੈ ਸ਼੍ਰੀਰਾਮ’ ਦਾ ਨਾਅਰਾ, ਝੰਡਾ ਲੈ ਕੇ ਮੰਦਰ ਪਹੁੰਚੀ ਅਦਾਕਾਰਾ ਹੋਈ ਟ੍ਰੋਲ..

Shilpa Shetty

Shilpa Shetty

22 ਜਨਵਰੀ ਦਾ ਦਿਨ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖਾਸ ਸੀ। ਲਗਭਗ 500 ਸਾਲ ਬਾਅਦ ਭਗਵਾਨ ਰਾਮ ਆਪਣੇ ਜਨਮ ਸਥਾਨ ਬਿਰਾਜੇ। ਲਗਭਗ ਪੂਰੇ ਬੀ ਟਾਊਨ ਨੇ ਇਸ ਪ੍ਰਾਣ ਪ੍ਰਤਿਸ਼ਠਾ ਵਿਚ ਹਿੱਸਾ ਲਿਆ ਅਤੇ ਇਸ ਇਤਿਹਾਸਕ ਪਲ ਦੇ ਗਵਾਹ ਬਣੇ। ਇਸ ਦੇ ਨਾਲ ਹੀ ਜੋ ਸੈਲੇਬਸ ਅਯੁੱਧਿਆ ਨਹੀਂ ਪਹੁੰਚ ਸਕੇ ਉਹ ਮੁੰਬਈ ‘ਚ ਰਹਿ ਕੇ ਰਾਮ ਭਗਤੀ ‘ਚ ਰੁੱਝੇ ਨਜ਼ਰ ਆਏ। ਜਿੱਥੇ ਕੁਝ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਖੁਸ਼ੀ ਜਤਾਈ, ਉੱਥੇ ਹੀ ਸ਼ਿਲਪਾ ਸ਼ੈੱਟੀ ਨੇ ਇਸ ਦਿਨ ਨੂੰ ਵੱਖਰੇ ਤਰੀਕੇ ਨਾਲ ਮਨਾਇਆ।

ਰਾਮ ਭਗਤੀ ਵਿਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ

ਸ਼ਿਲਪਾ ਸ਼ੈੱਟੀ ਕਿਸੇ ਵੀ ਤਰ੍ਹਾਂ ਦਾ ਜਸ਼ਨ ਮਨਾਉਣ ਤੋਂ ਪਿੱਛੇ ਨਹੀਂ ਹਟਦੀ। ਅਦਾਕਾਰਾ ਪ੍ਰਾਣ ਪ੍ਰਤਿਸ਼ਠਾ ‘ਚ ਨਹੀਂ ਪਹੁੰਚ ਸਕੀ ਪਰ ਮੁੰਬਈ ‘ਚ ਰਹਿ ਕੇ ਉਸ ਨੇ 22 ਜਨਵਰੀ ਨੂੰ ਜਿੱਤ ਦੇ ਰੂਪ ‘ਚ ਜ਼ਰੂਰ ਮਨਾਇਆ। ਅਦਾਕਾਰਾ ਨੇ ਸਿੱਧੀਵਿਨਾਇਕ ਮੰਦਰ ‘ਚ ਦਰਸ਼ਨ ਕੀਤੇ। ਇਸ ਦੌਰਾਨ ਉਹ ਪੂਰੀ ਤਰ੍ਹਾਂ ਰਾਮ ਭਗਤੀ ‘ਚ ਲੀਨ ਦਿਖਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਭਗਵੇ ਰੰਗ ਦੀ ਸਾੜੀ ਪਹਿਨੀ ਅਤੇ ਹੱਥਾਂ ‘ਚ ਰਾਮ ਦਾ ਝੰਡਾ ਲਹਿਰਾਉਂਦੀ ਹੋਈ ‘ਜੈ ਸ਼੍ਰੀਰਾਮ’ ਦਾ ਨਾਅਰਾ ਲਾਉਂਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਦਾ ਉਤਸ਼ਾਹ ਦੇਖਣਯੋਗ ਸੀ। ਭਗਵੇ ਰੰਗ ਦੀ ਸਾੜ੍ਹੀ ਪਹਿਨ ਕੇ ਸ਼ਿਲਪਾ ਨੇ ਵੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਸ ਨੇ ਮੱਥਾ ਟੇਕਿਆ ਅਤੇ ਮੰਦਰ ‘ਚ ਦਰਸ਼ਨ ਕੀਤੇ। ਸ਼ਿਲਪਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਨੇ ਉਸ ਦੇ ਪੱਲੂ ਪਾ ਕੇ ਮੱਥਾ ਟੇਕਣ ਦੇ ਸਟਾਇਲ ‘ਤੇ ਵੀ ਮਜ਼ਾਕ ਉਡਾਇਆ ਹੈ।

READ ALSO:ਰਾਸ਼ਟਰਪਤੀ ਮੁਰਮੂ ਨੇ 19 ਪ੍ਰਤਿਭਾਸ਼ਾਲੀ ਬੱਚਿਆਂ ਨੂੰ ਕੌਮੀ ਬਾਲ ਪੁਰਸਕਾਰਾਂ ਨਾਲ ਕੀਤਾ ਸਨਮਾਨਤ

ਹਾਈਜੀਨ ਕਾਰਨ ਉਡਾਇਆ ਮਜ਼ਾਕ

ਮੰਦਰ ‘ਚ ਦਰਸ਼ਨ ਦੌਰਾਨ ਅਦਾਕਾਰਾ ਨੇ ਆਪਣੀ ਸਾੜੀ ਦਾ ਪੱਲੂ ਉਸੇ ਥਾਂ ‘ਤੇ ਸੁੱਟ ਦਿੱਤਾ, ਜਿੱਥੇ ਉਹ ਮੱਥਾ ਟੇਕ ਰਹੀ ਸੀ। ਇਹ ਦੇਖਦਿਆਂ ਹੀ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ‘ਮੰਦਿਰ ‘ਚ ਵੀ ਹਾਈਜੀਨ ਚਾਹੀਦੀ, ਤਾਂ ਇੱਥੇ ਆਈ ਹੀ ਕਿਉਂ। ਇਕ ਹੋਰ ਨੇ ਕੁਮੈਂਟ ਕੀਤਾ,’ਪਹਿਲਾਂ ਗੰਦੀਆਂ ਹਰਕਤਾਂ ਕਰੋ, ਫਿਰ ਇਸ ਨੂੰ ਕਵਰਅਪ ਕਰੋ।’ ਹਾਲਾਂਕਿ ਕੁਝ ਯੂਜ਼ਰਜ਼ ਨੇ ‘ਜੈ ਸ਼੍ਰੀ ਰਾਮ’ ਲਿਖ ਕੇ ਸ਼ਿਲਪਾ ਦੀ ਕੋਸ਼ਿਸ਼ ਦੀ ਤਾਰੀਫ ਕੀਤੀ।

Shilpa Shetty

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ