Shiromani Akali Dal candidate
ਲੁਧਿਆਣਾ 21 ਮਈ (ਸੁਖਦੀਪ ਸਿੰਘ ਗਿੱਲ )ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਵੱਖ-ਵੱਖ ਥਾਵਾਂ ਤੇ ਕੀਤੇ ਗਏ ਆਪਣੇ ਚੋਣ ਪ੍ਰਚਾਰ ਦੌਰਾਨ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਿੰਗ ਮਸ਼ੀਨ ਦੇ ਵਿੱਚ ਚਾਰ ਨੰਬਰ ਤੇ ਜੋ ਸਾਨੂੰ ਤੱਕੜੀ ਚੋਣ ਨਿਸ਼ਾਨ ਮਿਲਿਆ ਹੈ ਉਸ ਨੂੰ ਇੰਨਾ ਜਿਆਦਾ ਦਬਾਓ ਕਿ ਇੱਕ ਨੰਬਰ ਤੇ ਪਹੁੰਚ ਜਾਏ। ਉਹਨਾਂ ਕਿਹਾ ਕਿ ਜਿੱਥੇ ਪੱਪੀ ਪਰਸ਼ਰ ਵੱਲੋਂ ਗੁਰਬਾਣੀ ਦੀਆਂ ਪੰਕਤੀਆਂ ਅਤੇ ਧਾਰਮਿਕ ਚਿੰਨਾ ਬੇਅਦਬੀ ਕੀਤੀ ਗਈ ਹੈ ਉਥੇ ਹੀ ਬਿੱਟੂ ਵੱਲੋਂ ਅੰਗਰੇਜ਼ਾਂ ਵੇਲੇ ਦਾ ਤਾਨਾਸ਼ਾਹੀ ਫੁਰਮਾਨ ਸੁਣਾਉਂਦੇ ਹੋਏ ਵਿਰੋਧ ਕਰਨ ਵਾਲੇ ਕਿਸਾਨ ਭਾਈਚਾਰੇ ਨੂੰ ਸ਼ਰੇਆਮ ਧਮਕੀ ਦੇਣਾ ਬਹੁਤ ਹੀ ਨਿੰਦਣਯੋਗ ਤੇ ਸ਼ਰਮਨਾਕ ਘਟਨਾਵਾਂ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਇੱਕਜੁੱਟ ਹੋ ਕੇ ਮੂੰਹ ਤੋੜ ਜਵਾਬ ਦੇਣਾ ਪਵੇਗਾ। ਕਿਉਂਕਿ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਇਹ ਲੋਕ ਹੁਣ ਸ਼ਰੇਆਮ ਧਾਰਮਿਕ ਚਿੰਨਾਂ ਦੀ ਬੇਅਦਬੀ ਵੀ ਕਰ ਰਹੇ ਹਨ ਅਤੇ ਸ਼ਰੇਆਮ ਧਮਕੀਆਂ ਵੀ ਦੇ ਰਹੇ ਹਨ।
ਪਰੰਤੂ ਇਹ ਲੋਕ ਭੁੱਲ ਰਹੇ ਨੇ ਪੰਜਾਬ ਦੇ ਲੋਕਾਂ ਨੇ ਜ਼ੁਲਮ ਅਤੇ ਜਾਲਮ ਦੇ ਖਿਲਾਫ ਲੜੀਆਂ ਗਈਆਂ ਲੜਾਈਆਂ ਦੌਰਾਨ ਹਮੇਸ਼ਾ ਹੀ ਮੋਹਰੀ ਰੋਲ ਅਦਾ ਕੀਤਾ ਹੈ। ਰਣਜੀਤ ਸਿੰਘ ਢਿਲੋ ਨੇ ਕਿਹਾ ਕਿ ਅਗਰ ਇਹਨਾਂ ਲੋਕਾਂ ਨੂੰ ਹੁਣ ਵੀ ਨਾ ਰੋਕਿਆ ਗਿਆ ਤਾਂ ਇਹਨਾਂ ਨੇ ਅੰਗਰੇਜ਼ਾਂ ਅਤੇ ਮੁਗਲਾਂ ਤੇ ਸਮੇਂ ਨਾਲੋਂ ਵੀ ਜਿਆਦਾ ਮਾੜਾ ਹਾਲ ਸਾਡੇ ਪੰਜਾਬ ਦਾ ਕਰ ਦੇਣਾ ਹੈ। ਜਿਸ ਦੇ ਚਲਦਿਆਂ ਆਓ ਰਲ ਮਿਲ ਕੇ ਇਹਨਾਂ ਨੂੰ ਨੱਥ ਪਾਈਏ ਅਤੇ ਪੰਜਾਬ ਨੂੰ ਬਚਾਈਏ।
READ ALSO : ਮੋਹਾਲੀ ਪੁਲਿਸ ਵੱਲੋਂ ਵਹੀਕਲਾਂ ਦੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ (RC) ਤਿਆਰ ਕਰਨ ਵਾਲੇ ਗਿਰੋਹ ਦੇ 04 ਮੈਂਬਰ ਗ੍ਰਿਫਤਾਰ
Shiromani Akali Dal candidate