• ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ
• ਪਟਿਆਲਾ ਪੁਲਿਸ ਨੇ ਕੀਤਾ ਘਰ ਤੋਂ ਗ੍ਰਿਫ਼ਤਾਰ
• ਭੜਕਾਊ ਬਿਆਨਬਾਜ਼ੀ ਦੇਣ ਸਬੰਧੀ ਦਰਜ ਕੀਤਾ ਮਾਮਲਾ
• ਸੋਸ਼ਲ ਮੀਡੀਆ ’ਤੇ ਭੜਕਾਊ ਪੋਸਟਾਂ ਪਾਈਆਂ
• ਪੁਲਿਸ ਨੇ ਪਹਿਲਾਂ ਵੀ ਦਿੱਤੀ ਸੀ ਚੇਤਾਵਨੀ
• ਪਰਿਵਾਰ ਨੇ ਲਗਾਏ ਰਾਜਨੀਤਿਕ ਰੰਜ਼ਿਸ਼ ਦੇ ਦੋਸ਼
• ਹਰੀਸ਼ ਸਿੰਗਲਾ ਦੀ ਜਾਨ ਨੂੰ ਖ਼ਤਰਾ- ਪਰਿਵਾਰ
• ਸਿੱਖ ਭਾਈਚਾਰੇ ਵਿਰੁੱਧ ਕੀਤੀ ਬਿਆਨਬਾਜ਼ੀ
Shivsena Harish Singla arrested ਸ਼ਿਵਸੈਨਾ ਬਾਲ ਠਾਕਰੇ (ਸ਼ਿੰਦੇ ਗਰੁੱਪ) ਦੇ ਪ੍ਰਧਾਨ ਹਰੀਸ਼ ਸਿੰਗਲਾ (Harish Singla) ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਨ ‘ਤੇ 14 ਦਿਨ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹਰੀਸ਼ ਸਿੰਗਲਾ ਵੱਲੋਂ ਸ਼ੋਸਲ ਮੀਡੀਆ ‘ਤੇ ਖਾਲਿਸਤਾਨੀਆਂ ਖਿਲਾਫ਼ ਪੋਸਟ ਪਾ ਕੇ ਭੜਕਾਉ ਬਿਆਨ ਦਿੱਤਾ ਗਿਆ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। Shivsena Harish Singla arrested
also read : ਲੋਕ ਗਾਇਕਾ ਨੇਹਾ ਸਿੰਘ ਰਾਠੌਰ ਖ਼ਿਲਾਫ਼ ਮਾਮਲਾ ਦਰਜ, ਪਿਸ਼ਾਬ ਕਾਂਡ ‘ਚ ਟਵੀਟ ਨੂੰ ਲੈ ਕੇ ਹੋਈ ਕਾਰਵਾਈ
ਪਟਿਆਲਾ ਪੁਲਿਸ ਵੱਲੋ ਹਰੀਸ ਸਿੰਗਲਾ ਨੂੰ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ,ਜਿਸਦੇ ਚੱਲਦੇ ਜੱਜ ਵੱਲੋਂ ਹਰੀਸ਼ ਸਿਗਲਾ ਨੂੰ 14 ਦਿਨ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਹਰੀਸ਼ ਸਿੰਗਲਾ ਨੇ ਆਖਿਆ ਕਿ ਉਨ੍ਹਾਂ ਨੂੰ ਰਾਜਨੀਤਿਕ ਰੰਜਿਸ਼ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਰਕਾਰ ਹਿੰਦੂਆਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਖਾਲਿਸਤਾਨ ਵਿਰੋਧੀ ਸੀ ਤੇ ਹਮੇਸ਼ਾ ਰਹਾਂਗਾ । ਉਨ੍ਹਾਂ ਕਿਹਾ ਕਿ ਸਾਰੀ ਗੱਲ ਮਹਾਰਾਸ਼ਟਰ ਮੁੱਖ ਮੰਤਰੀ ਸ਼ਿੰਦੇ ਦੇ ਧਿਆਨ ‘ਚ ਹੈ। Shivsena Harish Singla arrested