Shri Guru Nanak Dav Ji
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੀ ਸੰਗਤ ਲਈ ਪਾਕਿਸਤਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਸੰਗਤ ਨੂੰ ਭਾਰਤੀ ਕਰੰਸੀ ਦੀ ਬਜਾਏ ਅਮਰੀਕੀ ਡਾਲਰ ਜਾਂ ਬ੍ਰਿਟਿਸ਼ ਪੌਂਡ ਆਪਣੇ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ।
ਸੰਗਤਾਂ ਦਾ ਜਥਾ ਲਿਆਉਣ ਵਾਲੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਵੀਜ਼ਾ ਫੀਸ ਤੋਂ ਵੱਧ ਵਸੂਲੀ ਨਾ ਕਰਨ। ਜੇਕਰ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜ਼ਿੰਮੇਵਾਰ ਸੰਸਥਾ ਨੂੰ ਹਮੇਸ਼ਾ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇੱਕ ਵੀਡੀਓ ਰਾਹੀਂ ਇਸ ਸਬੰਧੀ ਆਪਣਾ ਸੰਦੇਸ਼ ਦਿੱਤਾ ਹੈ।
ਇਸ ਦੇ ਨਾਲ ਹੀ ਟਰਾਂਸਪੋਰਟੇਸ਼ਨ ਲਈ 60 ਡਾਲਰ ਜਾਂ ਪੌਂਡ ਲਿਆਉਣ ਲਈ ਕਿਹਾ ਗਿਆ ਹੈ। ਪਹਿਲਾਂ ਇਸ ਦੀ ਕੀਮਤ 5400 ਰੁਪਏ ਪ੍ਰਤੀ ਸ਼ਰਧਾਲੂ ਸੀ। ਹੁਣ ਇਸ ਦੀ ਕੀਮਤ 4800 ਰੁਪਏ ਹੋਵੇਗੀ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨ) ਸੈਫੁਉਲਾਹ ਖੋਖਰ ਨੇ ਸੁਚੇਤ ਕੀਤਾ ਕਿ ਕੋਈ ਵੀ ਜਥਾ ਸੰਗਤ ਤੋਂ 200 ਰੁਪਏ ਦੀ ਨਿਸ਼ਚਿਤ ਫੀਸ ਤੋਂ ਵੱਧ ਨਾ ਵਸੂਲ ਕਰੇ। ਪਹਿਲਾਂ ਇਹ ਫੀਸ 15 ਰੁਪਏ ਸੀ। ਖੋਖਰ ਅਨੁਸਾਰ ਪਾਕਿਸਤਾਨ ਆਉਣ ਵਾਲੀ ਸੰਗਤ ਤੋਂ ਇਸ ਸਬੰਧੀ ਜਾਣਕਾਰੀ ਲਈ ਜਾਵੇਗੀ। ਜੇਕਰ ਜ਼ਿਆਦਾ ਵਸੂਲੀ ਦੀਆਂ ਸ਼ਿਕਾਇਤਾਂ ਮਿਲੀਆਂ ਤਾਂ ਬਲੈਕਲਿਸਟ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਹੈ ਕਿ ਕਈ ਵਾਰ ਫੀਸ 1,000 ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਲਈ ਜਾਂਦੀ ਹੈ।
Read Also : ਮੁੱਖ ਮੰਤਰੀ ਵੱਲੋਂ ਬਟਾਲਾ-ਕਾਦੀਆਂ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ
ਇਸ ਸਮੇਂ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਾਲੀ ਹਾਲਤ ਬਦਤਰ ਹੈ। ਅਜਿਹੇ ‘ਚ ਸਰਕਾਰ ਦਾ ਧਿਆਨ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ‘ਤੇ ਹੈ। ਪਾਕਿਸਤਾਨ ਮਾਮਲਿਆਂ ਦੇ ਮਾਹਿਰ ਜਸਵੰਤ ਸਿੰਘ ਦਾ ਕਹਿਣਾ ਹੈ, ਪਾਕਿਸਤਾਨ ਨੂੰ ਅਮਰੀਕੀ ਅਤੇ ਬ੍ਰਿਟਿਸ਼ ਕਰੰਸੀ ਦੀ ਸਖ਼ਤ ਲੋੜ ਹੈ। ਇਹੀ ਕਾਰਨ ਹੈ ਕਿ ਉਹ ਭਾਰਤੀ ਸੰਗਤ ਤੋਂ ਵੀ ਡਾਲਰ ਅਤੇ ਪੌਂਡ ਲੈਣਾ ਚਾਹੁੰਦਾ ਹੈ। ਹਾਲਾਂਕਿ, ਰਸਮੀ ਤੌਰ ‘ਤੇ ਇਹ ਦਲੀਲ ਦਿੱਤੀ ਗਈ ਹੈ ਕਿ ਮਨੀ ਐਕਸਚੇਂਜਰ ਕਰੰਸੀ ਬਦਲਣ ਵੇਲੇ ਵਿਅਕਤੀ ਨੂੰ ਘੱਟ ਪੈਸੇ ਦਿੰਦੇ ਹਨ।
Shri Guru Nanak Dav Ji