Shubman Gill unsuccessful ਭਾਰਤ ਬਨਾਮ ਵੈਸਟ ਇੰਡੀਜ਼ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਰੀਜ਼ WTC 2023-25 ਦੇ ਦੂਜੇ ਮੈਚ ਵਿਚ ਸ਼ੁਭਮਨ ਗਿੱਲ ਨੇ ਕੇਮਾਰ ਰੋਚ ਦੀ ਇਕ ਗੇਂਦ ਨੂੰ ਵਿਕਟਕੀਪਰ ਜੋਸ਼ੂਆ ਦਾ ਸਿਲਵਾ ਕੋਲ ਪਹੁੰਚ ਦਿੱਤਾ। ਗਿੱਲ ਆਪਣੀ ਨਵੀਂ ਬੱਲੇਬਾਜ਼ੀ ਸਥਿਤੀ ਨੰਬਰ-3 ‘ਚ ਇਕ ਵਾਰ ਫਿਰ ਵੱਡਾ ਸਕੋਰ ਬਣਾਉਣ ‘ਚ ਨਾਕਾਮ ਰਹੇ।
ਨੰਬਰ ਤਿੰਨ ‘ਤੇ ਨਾਕਾਮਯਾਬ ਰਹੇ ਗਿੱਲ
ਇਸ ਸੀਰੀਜ਼ ‘ਚ ਭਾਰਤ ਲਈ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਯਸ਼ਸਵੀ ਜਾਯਸਵਾਲ (Yashasvi Jaiswal) ਦੇ ਡੈਬਿਊ ਨਾਲ ਕਪਤਾਨ ਰੋਹਿਤ ਸ਼ਰਮਾ (Rohit Sharma) ਤੇ ਕੋਚ ਰਾਹੁਲ ਦ੍ਰਾਵਿੜ (Rahul Dravid) ਨੇ ਨੰਬਰ ਤਿੰਨ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਦਿੱਤੀ ਹੈ। ਪਿਛਲੀ ਟੈਸਟ ਪਾਰੀ ‘ਚ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਸ਼ੁਭਮਨ ਤੀਸਰੇ ਨੰਬਰ ‘ਤੇ ਕੁਝ ਖਾਸ ਪ੍ਰਭਾਵ ਨਹੀਂ ਛੱਡ ਸਕੇ ਹਨ। ALSO READ :ਮੀਤ ਹੇਅਰ ਵੱਲੋਂ ਦਰਿਆਵਾਂ ਵਿੱਚ ਪਾੜ ਪੂਰਨ ਦੇ ਕੰਮ ਵਿੱਚ ਤੇਜ਼ੀ…
ਗਿੱਲ ਇਸ ਤਰ੍ਹਾਂ ਹੋਏ ਆਉਟ
ਅਜਿਹੇ ‘ਚ ਗੇਂਦ ਨੂੰ ਬੱਲੇ ਦਾ ਬਾਹਰੀ ਕਿਨਾਰਾ ਲੱਗਾ ਤੇ ਸਿੱਧੀ ਵਿਕਟਕੀਪਰ ਦੇ ਹੱਥਾਂ ‘ਚ ਸਮਾ ਗਈ। ਜੋਸ਼ੂਆ ਦਾ ਸਿਲਵਾ ਨੇ ਕੈਚ ਲੈਣ ‘ਚ ਕੋਈ ਗ਼ਲਤੀ ਨਹੀਂ ਕੀਤੀ ਤੇ ਗਿੱਲ ਨੂੰ ਡਰੈਸਿੰਗ ਰੂਮ ‘ਚ ਵਾਪਸ ਜਾਣਾ ਪਿਆ। ਗਿੱਲ ਨੂੰ ਪੱਕਾ ਪਤਾ ਨਹੀਂ ਸੀ ਕਿ ਉਸ ਨੇ ਗੇਂਦ ‘ਤੇ ਕਿਨਾਰਾ ਲਗਾਇਆ ਸੀ ਜਾਂ ਨਹੀਂ। ਇਸ ਲਈ ਉਹ ਨਾਨ-ਸਟ੍ਰਾਈਕਰ ਰੋਹਿਤ ਸ਼ਰਮਾ ਕੋਲ ਗੱਲਬਾਤ ਲਈ ਗਏ। Shubman Gill unsuccessful
10 ਦੌੜਾਂ ਬਣਾ ਕੇ ਪੈਵੇਲੀਅਨ ਪਰਤ :ਗਿੱਲ
ਪਿਛਲੇ ਹਫਤੇ ਵਿੰਡਸਰ ਪਾਰਕ ‘ਚ 11 ਗੇਂਦਾਂ ‘ਤੇ 6 ਦੌੜਾਂ ਬਣਾਉਣ ਤੋਂ ਬਾਅਦ ਗਿੱਲ ਤ੍ਰਿਨੀਦਾਦ ਟੈਸਟ ਦੀ ਪਹਿਲੀ ਪਾਰੀ ‘ਚ 12 ਗੇਂਦਾਂ ‘ਤੇ 10 ਦੌੜਾਂ ਬਣਾ ਕੇ ਆਊਟ ਹੋ ਗਏ। ਅੱਜ ਆਪਣੀ ਪਾਰੀ ਦੀ 12ਵੀਂ ਗੇਂਦ ‘ਤੇ ਸ਼ੁਭਮਨ ਗਿੱਲ ਨੇ ਕੇਮਾਰ ਰੋਚ ਦੀ ਗੇਂਦ ਨੂੰ ਆਫ ਸਾਈਡ ‘ਤੇ ਮਾਰਨ ਦੀ ਕੋਸ਼ਿਸ਼ ਕੀਤੀ। Shubman Gill unsuccessful