ਪਟਿਆਲਾ 1 ਅਪ੍ਰੈਲ,2023 ( ਮਾਲਕ ਸਿੰਘ ਘੁੰਮਣ ) – Sidhu got a big blowਅੱਜ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਹੋਣ ਵਾਲੀ ਹੈ ਪਰ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਨੂੰ ਵੱਡਾ ਝਟਕਾ ਲੱਗਾ ਹੈ। ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਦੀ ਸਕਿਓਰਿਟੀ ਘਟਾ ਦਿੱਤੀ ਗਈ ਹੈ। ਉਨ੍ਹਾਂ ਦੀ Z ਸਕਿਓਰਿਟੀ ਨੂੰ ਹਟਾ ਦਿੱਤਾ ਗਿਆ ਹੈ ਤੇ ਇਸ ਨੂੰ Y ਵਿਚ ਤਬਦੀਲ ਕਰ ਦਿੱਤਾ ਗਿਆ ਹੈ।Sidhu got a big blow
ਦੱਸ ਦੇਈਏ ਕਿ ਸਿੱਧੂ 320 ਦਿਨ ਬਾਅਦ ਪਟਿਆਲਾ ਸੈਂਟਰਲ ਜੇਲ੍ਹ ਤੋਂ ਅੱਜ ਬਾਹਰ ਆਉਣਗੇ। ਉਨ੍ਹਾਂ ਨੇ ਪਟਿਆਲਾ ਵਿਚ ਹੋਏ ਰੋਡਰੇਜ ਕੇਸ ਵਿਚ ਇਕ ਸਾਲ ਦੀ ਕੈਦ ਕੱਟੀ। ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਨਵਜੋਤ ਸਿੰਘ ਸਿਧੂ ਨੂੰ ਇਹ ਫਾਇਦਾ ਮਿਲ ਰਿਹਾ ਹੈ ਅਤੇ ਉਹ 19 ਮਈ ਤੋਂ 48 ਦਿਨ ਪਹਿਲਾਂ ਹੀ ਰਿਹਾਅ ਹੋ ਰਹੇ ਹਨ। ਸਿੱਧੂ ਦੇ ਟਵਿੱਟਰ ਪੇਜ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ
ALSO READ : ਕਿੱਥੇ ਤੁਹਾਡੇ ਘਰ ਤਾਂ ਆਉਂਦਾ ਨਕਲੀ ਦੁੱਧ ,ਇਸ ਤਰੀਕੇ ਨਾਲ ਹੋ ਸਕਦੀ ਹੈ ਦੁੱਧ ਦੀ ਪਹਿਚਾਣ !
ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ‘ਤੇ ਐਕਸ਼ਨ ਲੈ ਲਿਆ ਹੈ। ਅੰਮ੍ਰਿਤਸਰ ਈਸਟ ਵਿਚ ਨਿਊ ਅੰਮ੍ਰਿਤਸਰ ਬਲਾਕ ਪ੍ਰਧਾਨ ਨਵਤੇਜ ਸਿੰਘ ਸੁਲਤਾਨਵਿੰਡ ਨੂੰ ਹਟਾ ਦਿੱਤਾ ਹੈ। ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਭੇਜੀ ਚਿੱਠੀ ਵਿਚ ਲਿਖਿਆ ਹੈ ਕਿ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾਂ ‘ਤੇ ਇਹ ਕਦਮ ਚੁੱਕਿਆ ਗਿਆ ਹੈ। ਨਵਤੇਜ ਸੁਲਤਾਨਵਿੰਡ ਪਾਰਟੀ ਦੇ ਆਯੋਜਿਤ ਪ੍ਰੋਗਰਾਮਾਂ ਵਿਚ ਗੈਰ-ਹਾਜ਼ਰ ਰਹਿ ਰਹੇ ਸਨ।Sidhu got a big blow