ਅੰਮ੍ਰਿਤਸਰ, 27 ਦਸੰਬਰ:
ਨਵੇਂ ਸਾਲ ਦੀ ਆਮਦ ਤੇ ਛੁੱਟੀਆਂ ਹੋਣ ਕਾਰਨ ਬਾਹਰੋਂ ਟੂਰਿਸਟਾਂ ਦੀ ਵਧੀ ਆਮਦ ਕਰਕੇ ਸਹਿਰ ਵਿੱਚ ਟੈ੍ਰਫਿਕ ਆਵਾਜਾਈ ਕਾਫੀ ਵੱਧ ਗਈ ਜਿਸ ਨੂੰ ਸਚਾਰੂ ਢੰਗ ਨਾਲ ਚਲਾੳੋੁਣ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਅਤੇ ਪੁਲਿਸ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਾਕਰੀਆਂ ਨਾਲ ਮੀਟਿੰਗ ਕਰਦਿਆਂ ਨੈਸ਼ਨਲ ਹਾਈਵੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਬੁਰਜੀ ਪੁਲਿਸ ਲਾਈਨ ਅੰਮ੍ਰਿਤਸਰ ਦਿਹਾਤੀ ਦੇ ਸਾਹਮਣੇ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਬਾਹਰੋ ਆ ਰਹੀ ਯਾਤਰੂਆਂ ਨੂੰ ਗੁਰਦਾਸਪੁਰ, ਜੰਮੂ, ਅਟਾਰੀ ਵਾਹਗਾ ਬਾਰਡਰ, ਏਅਰਪੋਰਟ ਬਾਈਪਾਸ ਜਾਣ ਲਈ ਰਸਤੇ ਦਾ ਪਤਾ ਲੱਗ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਅਟਾਰੀ ਵਾਹਗਾ ਬਾਰਡਰ ਆਉਣ ਵਾਲੀ ਟੈ੍ਰਫਿਕ ਲਈ ਆਰਮੀ ਗੇਟ ਨੰ: 2 ਅਤੇ ਇੰਡੀਆ ਗੇਟ ਤੋਂ 500 ਮੀਟਰ ਪਿਛੇ ਸਾਈਨ ਬੋਰਡ ਜਰੂਰ ਲਗਾਏ ਜਾਣ ਤਾਂ ਜੋ ਬਾਹਰੋਂ ਆ ਰਹੇ ਯਾਤਰੂਆਂ ਨੂੰ ਬਾਈਪਾਸ ਰਸਤੇ ਦਾ ਪਤਾ ਲੱਗ ਸਕੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਭੰਡਾਰੀ ਪੁਲ ’ਤੇ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਰਸਤੇ ਤੇ ਸਾਈਨ ਬੋਰਡ ਵੀ ਜਰੂਰ ਲਗਾਏ ਜਾਣ। ਉਨ੍ਹਾਂ ਰਿਜਰਨਲ ਟਰਾਂਸਪੋਰਟ ਅਥਾਰਟੀ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਆਮ ਤੌਰ ਤੇ ਟੂਰਿਸਟ ਬੱਸਾਂ ਦੇ ਡਰਾਈਵਰਾਂ ਵੱਲੋਂ ਪੁਲਾਂ, ਰੇਲਵੇ ਸਟੇਸ਼ਨ ਦੇ ਕੋਲ ਸੜਕ ਤੇ ਹੀ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਟੈ੍ਰਫਿਕ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਖੜਾ ਕਰਨ ਲਈ ਮਾਲ ਮੰਡੀ, ਪਟਾਖਾ ਮਾਰਕੀਟ, ਜਹਾਜ ਗੜ੍ਹ ਅਤੇ ਬਾਈਪਾਸ ਤੇ ਜਗ੍ਹਾ ਮੁਹੱਈਆ ਕਰਵਾਈ ਜਾਵੇ।
ਪੁਲਿਸ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜਕਾਂ ਤੇ ਨਜਾਇਜ ਕਬਜੇ ਹਟਾਏ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਬੀ:ਆਰ:ਟੀ:ਐਸ ਦੇ ਐਂਟਰੀ/ਐਗਜਿਟ ਪੁਆਇੰਟਾਂ ਤੇ ਰਿਫਲੈਕਟਰ/ਬÇਲੰਕਰ ਜਰੂਰ ਲਗਾਏ ਜਾਣ। ਉਨ੍ਹਾਂਾ ਕਿਹਾ ਕਿ ਬੀ:ਆਰ:ਟੀ:ਐਸ ਲੇਨ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਚਲਾਉਣ ਦੀ ਪੂਰਨ ਤੌਰ ਤੇ ਮਨਾਹੀ ਹੈ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧੁੰਦ ਦੇ ਦਿਨਾਂ ਵਿੱਚ ਆਪਣੀ ਵਹੀਕਲਾਂ ਦੀ ਸਪੀਡ ਨੂੰ ਘੱਟ ਰੱਖਿਆ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਾਓ ਹੋ ਸਕੇ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਏ:ਡੀ:ਸੀ:ਪੀ ਸ੍ਰੀਮਤੀ ਪਰਵਿੰਦਰ ਕੌਰ, ਏ:ਡੀ:ਸੀ:ਪੀ ਟੈ੍ਰਫਿਕ ਸ੍ਰੀਮਤੀ ਅਮਨਦੀਪ ਕੌਰ, ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰ ਅਰਸ਼ਦੀਪ ਸਿੰਘ, ਐਸ:ਸੀ ਨਗਰ ਨਿਗਮ ਸ੍ਰ ਸੰਦੀਪ ਸਿੰਘ, ਸ੍ਰੀ ਵਿਸ਼ਾਲ ਵਧਾਵਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।