Singer Jasbir Jassi
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਾਲ ਹੀ ‘ਚ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਜਸਬੀਰ ਜੱਸੀ ਨੇ ਆਪਣੀ ਇਸ ਪੋਸਟ ‘ਚ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, ”ਮੈਂ ਪੰਜਾਬ ਦਾ ਪੁੱਤਰ ਹਾਂ। ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖ਼ਿਲਾਫ਼ ਮੈਂ ਜਾਤ ਪਾਤ, ਧਰਮ ਜਾਂ ਨਸਲੀ ਭੇਦਭਾਵ ਤੋਂ ਉੱਪਰ ਉੱਠ ਕੇ ਪੰਜਾਬ ਨਾਲ ਡੱਟ ਕੇ ਖੜਾਂਗਾ। ਚਾਹੇ ਮੇਰਾ ਜੋ ਵੀ ਨੁਕਸਾਨ ਹੋਵੇ।”
ਦੱਸ ਦੇਈਏ ਕਿ ਜਸਬੀਰ ਜੱਸੀ ਉਨ੍ਹਾਂ ਗਾਇਕਾਂ ‘ਚੋਂ ਇੱਕ ਹਨ, ਜਿਨ੍ਹਾਂ ਨੂੰ ਹਰ ਮੁੱਦੇ ‘ਤੇ ਬੈਖੌਫ ਬੋਲਦੇ ਹੋਏ ਵੇਖਿਆ ਜਾਂਦਾ ਹੈ। ਹਾਲ ਹੀ ‘ਚ ਜਸਬੀਰ ਜੱਸੀ ਵੱਲੋਂ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਲੈ ਇੱਕ ਟਵੀਟ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਬਾਲੀਵੁੱਡ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ- ”ਬਾਲੀਵੁੱਡ ਵਾਲਿਓ ਚਮਕੀਲਾ ਪੰਜਾਬ ਦਾ ਇੱਕ ਗਾਇਕ ਸੀ, ਕਲਚਰ ਨਹੀਂ…।” Singer Jasbir Jassi
also read :- ਬੈਲੇਟ ਲੁੱਟਣ ਵਾਲਿਆਂ ਦਾ ਸੁਪਨਾ ਚਕਨਾਚੂਰ, ਵਿਰੋਧੀ ਧਿਰ ਦੇਸ਼ ਤੋਂ ਮੰਗੇ ਮੁਆਫ਼ੀ
ਵਰਕਫਰੰਟ ਦੀ ਗੱਲ ਕਰੀਏ ਤਾਂ ਜਸਬੀਰ ਜੱਸੀ ਆਪਣੇ ਸੋਸ਼ਲ ਮੀਡੀਆ ‘ਤੇ ਹਮੇਸ਼ਾ ਸਰਗਰਮ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਦੇ ਨਾਲ-ਨਾਲ ਹਰ ਮੁੱਦੇ ‘ਤੇ ਖੁੱਲ੍ਹ ਕੇ ਵਿਚਾਰ ਰੱਖਦੇ ਹਨ। ਕਲਾਕਾਰ ਦਾ ਕੁਝ ਮਹੀਨੇ ਪਹਿਲਾਂ ਮਜ਼ਾਰਾਂ ‘ਤੇ ਗਾਉਣ ਵਾਲਿਆਂ ਖ਼ਿਲਾਫ ਬਿਆਨ ਖੂਬ ਸੁਰਖੀਆਂ ‘ਚ ਰਿਹਾ, ਜਿਸ ਤੋਂ ਬਾਅਦ ਕਈ ਲੋਕਾਂ ਨੂੰ ਜਸਬੀਰ ਜੱਸੀ ਦੀ ਇਹ ਗੱਲ ਪਸੰਦ ਨਹੀਂ ਆਈ ਅਤੇ ਕੁਝ ਨੇ ਉਨ੍ਹਾਂ ਦੀ ਗੱਲ ਨੂੰ ਸਹੀ ਦੱਸਿਆ। Singer Jasbir Jassi