Singh and Kaur votes ਸ੍ਰੋਮਣੀ ਕਮੇਟੀ ਵੋਟਾਂ ਚੋਂ ਧਾਂਦਲੀ ਰੋਕਣ ਲਈ ਸਰਕਾਰੀ ਵੋਟ ਚੋਂ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖ ਕਰ ਲਈਆਂ ਜਾਣ-ਵਡਾਲਾ
ਆਖਿਆ-ਬਾ ਸ਼ਰਤ ਉਹ ਵੋਟਰ ਸਾਬਤ ਸੂਰਤ ਹੋਣ ਅਤੇ ਖੰਡੇ ਕੀ ਪਹੁਲ ਤੇ ਨਿਸਚਾ ਰੱਖਦੇ ਹੋਣ।
ਚੰਡੀਗੜ੍ਹ ਅੱਜ ਮਿਤੀ 8 ਨਵੰਬਰ 2023 ਨੂੰ ਸ੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਬਣ ਰਹੀਆਂ ਵੋਟਾਂ ਨੂੰ ਮੁੱਖ ਰੱਖਕੇ ਹੋਣ ਵਾਲੀ ਧਾਂਦਲੀ ਅਤੇ ਪੱਖਪਾਤ ਨੂੰ ਰੋਕਣ ਲਈ 17 ਸੈਕਟਰ ਵਿਖੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨਾਲ ਭਾਈ ਬਲਦੇਵ ਸਿੰਘ ਵਡਾਲਾ ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਦਲ ਪਤਵੰਤੈ ਸੇਵਾਦਾਰ ਨਾਲ ਇੱਕ ਵਫਦ ਦੇ ਰੂਪ ਵਿੱਚ ਮਿਲੇ।
ਹੇਠ ਲਿਖੇ ਅਨੁਸਾਰ ਲੰਮਾ ਸਮਾਂ ਵਿਚਾਰ ਵਟਾਂਦਰਾ ਹੋਇਆ ਅਤੇ ਸਖਤੀ ਨਾਲ ਕਦਮ ਚੁੱਕੇ ਜਾਣ ਲਈ ਇੱਕ ਚਿੱਠੀ ਵੀ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨੂੰ ਦਿੱਤੀ ਗਈ। ਜਿਸ ਦਾ ਵਿਸ਼ਾ ਇਹ ਸੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਿਰਪੱਖ,ਧਾਂਦਲੀ-ਮੁਕਤ ਚੋਣਾਂ ਕਰਵਾਉਣ ਅਤੇ ਵੋਟਾਂ ਬਣਾਉਣ ਹਿੱਤ ਜਰੂਰੀ ਕਦਮ ਚੁੱਕਣ ਸਬੰਧੀ ਸੀ।
ਜਿਸ ਵਿੱਚਿ ਇਹ ਕਿਹਾ ਗਿਆ ਕਿ ਜਿੱਥੇ ਆਪ ਜੀ ਦੇ ਮੁੱਖ ਚੋਣ ਅਯੁਕਤ ਨਿਯੁਕਤ ਹੋਣ ਤੇ ਸਾਨੂੰ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਂਦਲੀ-ਮੁਕਤ ਅਤੇ ਪ੍ਰਭਾਵ ਮੁਕਤ ਨਿਰਪੱਖ ਚੋਣਾਂ ਹੋਣ ਦੀ ਉਮੀਦ ਜਾਗੀ ਹੈ।
ਉੱਥੇ ਪਿਛਲੇ ਤਜਰਬੇ ਦੇ ਆਧਾਰ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਕੁਝ ਹੇਠ ਲਿਖੇ ਅਨੁਸਾਰ ਇਹ ਸੁਝਾਅ ਰੱਖ ਰਹੇ ਹਾਂ ।ਆਸ ਹੈ ਆਪ ਜੀ ਸੰਵਿਧਾਨ,ਕਾਨੂੰਨ, ਅਤੇ ਜਮਹੂਰੀਅਤ ਦੇ ਉੱਜਲੇ ਭਵਿੱਖ ਲਈ ਇੰਨਾਂ ਤੇ ਜਰੂਰ ਗੌਰ ਫੁਰਮਾਉਗੇ।
੧-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਵੋਟਾਂ ਬਣਾਉਣ ਦੀ ਬਜਾਏ,ਕਿਉਂ ਨਾ
ਬੀ ਐਲ ਓ, ਈ ਆਰਓ,ਸੁਪਰਵਾਈਜ਼ਰ, ਐਸ ਡੀ ਐਮ, ਡੀਸੀ,ਚੀਫ ਕਮਿਸ਼ਨਰ ਰਾਹੀ ਸਾਲ ਵਿੱਚ ਦੋ-ਦੋ ਵਾਰ ਸਰਵੇ ਕਰਕੇ ਪੰਚਾਇਤੀ,ਐਮ ਸੀ,ਵਿਧਾਨ ਸਭਾ,ਲੋਕ ਸਭਾ,ਚੋਣਾਂ ਲਈ ਬਣਾਈਆਂ ਪ੍ਰਮਾਣਿਤ ਵੋਟਾਂ ਵਿੱਚੋਂ ਹੀ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖ ਕਰ ਲਈਆਂ ਜਾਣ ਜਿਸ ਕਰਕੇ ਵੋਟਾਂ ਬਣਾਉਣ ਵੇਲੇ ਸਰਕਾਰ ਪ੍ਰਸ਼ਾਸਨ ਅਤੇ ਲੋਕਾਂ ਦੀ ਖੱਜਲਖੁਆਰੀ ਦੇ ਨਾਲ-ਨਾਲ ਹੋਣ ਵਾਲੇ ਖਰਚੇ ਤੇ ਬਰਬਾਦ ਹੋ ਰਹੇ ਸਮੇ ਨੂੰ ਬਚਾਇਆ ਜਾ ਸਕਦਾ ਹੈ। Singh and Kaur votes
ਇਹ ਵੀ ਕਿ ਇਸ ਉੱਦਮ ਨਾਲ ਧਾਂਦਲੀ, ਪੱਖਪਾਤ,ਅਤੇ ਸਿੱਖਾਂ ਦੀ ਪੰਜਾਬ ਵਿੱਚ ਘਟਾਈ ਜਾਣ ਵਾਲੀ ਗਿਣਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰੇਕ ਨਾਨਕ ਨਾਮ ਲੇਵਾ ਖਾਲਸਾ ਪੰਥ ਦੇ ਵਾਰਿਸ
ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਸਕਦਾ ਹੈ।ਕਿਹਾ ਇਸ ਨਾਲ ਹਰ ਵਾਰ ਵੋਟਰ ਲਈ ਨਵੇਂ ਸਿਰਿਉਂ ਨਵੇਂ ਪੱਤਰ ਬਣਾਉਣ ਦੀ ਲੋੜ ਵੀ ਨਹੀ ਪਵੇਗੀ ਅਤੇ ਵੋਟਰਾਂ ਨੂੰ ਵੀ ਪੱਕੇ ਤੌਰ ਤੇ ਵੋਟਰ ਪੱਤਰ ਮੁਹੱਈਆ ਹੋ ਸਕਣਗੇ।
ਕਿਹਾ -ਬਾ ਸ਼ਰਤ ਇਹ ਲਾਜਮੀ ਹੋਵੇ ਕਿ ਵੋਟ ਪਾਉਣ ਦਾ ਅਧਿਕਾਰ ਕੇਵਲ ਸਾਬਤ ਸੂਰਤ ਸਿੱਖ ਜਾਂ ਉਸ ਬੀਬੀ ਨੂੰ ਹੀ ਹੋਵੇ,ਜੋ ਦਸ ਗੁਰੂ ਸਾਹਿਬਾਨ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖੰਡੇ ਕੀ ਪਹੁਲ ਤੇ ਨਿਸਚਾ ਰੱਖਦੇ ਹੋਣ।ਗਲਤ ਜਾਣਕਾਰੀ ਦੇਣ ਵਾਲੇ ਜਾਂ ਗਲਤ ਵੋਟ ਪਾਉਣ ਵਾਲੇ ਤੇ ਕਾਨੂੰਨ ਮੁਤਾਬਿਕ ਤੁਰੰਤ ਕਾਰਵਾਈ ਹੋਵੇ ਅਰ ਇਸ ਚੋਣ ਨੂੰ ਧਾਂਦਲੀ-ਮੁਕਤ ਕਰਨ ਲਈ ਵੱਖਰੇ ਤੌਰ ਤੇ ਮੌਜੂਦਾ ਪੁਖਤਾ ਪ੍ਰਬੰਧ ਹੋਣ ਇਹ ਵੀ ਕਿਹਾ ਜੇਕਰ ਆਪ ਜੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਵੱਖਰੇ ਤੌਰ ਤੇ ਹੀ ਬਣਾਉਣ ਨੂੰ ਮੁਨਾਸਿਬ ਸਮਝਦੇ ਹੋ,ਤਾਂ ਫਿਰ ਉਪਰੋਕਤ ਲਿਖੇ ਅਨੁਸਾਰ ਵੋਟਾਂ ਬਣਾਉਣ ਦਾ ਕਾਰਜ ਵਿਧਾਨ ਸਭਾ,ਲੋਕ ਸਭਾ ਦੀਆਂ ਵੋਟਾਂ ਦੀ ਤਰਾਂ ਬੀ ਐਲ ਓ,ਈ ਆਰ ਓ,ਸੁਪਰਵਾਈਜ਼ਰ,ਐਸ ਡੀ ਐਮ,ਡੀ ਸੀ,ਚੀਫ ਕਮਿਸ਼ਨਰ ਰਾਹੀ ਘਰ-ਘਰ ਜਾਕੇ ਬਣਵਾਈਆਂ ਜਾਣ,ਜਾਂ ਸ਼ਹਿਰ, ਨਗਰ,ਕਸਬੇ,ਚ ਬਣੇ ਗੁਰੂਘਰਾਂ ਚ ਪ੍ਰਬੰਧ ਕੀਤੇ ਜਾਣ ਤਾਂ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਖੱਜਲਖੁਆਰੀ ਪੱਖਪਾਤ ਅਤੇ ਧਾਂਧਲੀ ਨੂੰ ਰੋਕਿਆ ਜਾ ਸਕੇ।
ਕਿਹਾ ਪਿਛਲੀ 21 ਅਕਤੂਬਰ ਤੋਂ ਇਹ ਸਾਹਮਣੇ ਆਇਆ ਹੈ ਪ੍ਰਵਾਰ ਇਕੱਠੇ ਹੋ ਕੇ ਜਾਣ ਤੇ ਇੰਨੇ ਜਣੇ ਕਿਉਂ ਆਏ,ਇਕੱਲੇ ਗਏ ਤਾਂ ਅੱਗੋਂ ਜਵਾਬ ਇਹ ਥੱਬਾ ਚੁੱਕ ਲਿਆਏ ਓ ਬਾਕੀ ਬੰਦੇ ਕਿੱਥੇ? ਫਿਰ ਦਫਤਰਾਂ ਚ ਕਿਵੇਂ ਜਾਣ? ਦਫਤਰ ਚ ਬੈਠਾ ਸਟਾਫ ਜਿੰਮੇਵਾਰੀ ਚੁੱਕਣ ਲਈ ਤਿਆਰ ਨਹੀ।ਇਹ ਵੀ ਦੱਸਣ ਲਈ ਕੋਈ ਤਿਆਰ ਨਹੀ ਫਾਰਮ ਗਲਤ ਹੈ ਜਾਂ ਸਹੀ, ਦਸਤਾਵੇਜ ਪੂਰੇ ਹਨ ਜਾਂ ਨਹੀ ?
Also read : ਉਰਫੀ ਜਾਵੇਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
-ਰਸੀਦ ਨੰਬਰ ਕੋਈ ਨਹੀ?
-ਵੋਟਰ ਫਾਰਮ ਉੱਤੇ ਦਫਤਰੀ ਮੋਹਰ ਨਾ ਹੋਣ ਕਰਕੇ ਤਿੰਨ ਤਰਾਂ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਵੰਡੇ ਜਾ ਰਹੇ ਹਨ। ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀ।
-ਅਨਸੂਚਿਤ ਜਾਤੀ ਦਾ ਵੇਰਵਾ ਦਿੱਤਾ ਹੋਣ ਕਰਕੇ ਕੁਝ ਭੁਲੇਖੇ ਵਿੱਚ ਦੋ ਥਾਵਾਂ ਤੇ ਹਸਤਾਖਰ ਕਰਨਗੇ,ਉਹਨਾਂ ਵੋਟਰਾਂ ਦੀਆਂ ਜਾਂ ਤਾਂ ਦੋ ਵੋਟਾਂ ਬਣਨਗੀਆਂ ਜਾਂ ਇੱਕ ਵੀ ਕੱਟੀ ਜਾਵੇਗੀ ਜਿਸ ਕਰਕੇ ਬਹੁ ਗਿਣਤੀ ਵੋਟਰ ਵਾਂਝੇ ਰਹਿ ਸਕਦੇ ਹਨ।
ਜੋ ਚੋਣ ਨਤੀਜਿਆਂ ਨੂੰ ਉਲਟ-ਪੁਲਟ ਕਰ ਸਕਦੇ ਹਨ ।ਜਿਸ ਨਾਲ ਜਮਹੂਰੀਅਤ ਸੰਵਿਧਾਨ ਕਾਨੂੰਨ ਦੀ ਖਿੱਲੀ ਉੱਡੇਗੀ ਲੋਕਾਂ ਦਾ ਵਿਸ਼ਵਾਸ ਟੁੱਟਣ ਦੇ ਨਾਲ-ਨਾਲ ਦੁਨੀਆ ਭਰ ਵਿੱਚ ਬਦਨਾਮੀ ਵੀ ਹੋਵੇਗੀ।ਸੋ ਹਰੇਕ ਵੋਟਰ ਨੂੰ ਅਧਾਰ ਕਾਰਡ ਨਾਲ ਜੋੜਿਆ ਜਾਵੇ ਅਤੇ ਉਸ ਦੀ ਫੋਟੋ ਨੂੰ ਵੋਟਰ ਕਾਰਡ ਤੇ ਲਾਜ਼ਮੀ ਕੀਤਾ ਜਾਵੇ।ਵੋਟ ਬਣਾਉਣ ਲਈ ਉਮਰ ੨੧ ਸਾਲ ਦੀ ਬਜਾਏ ਕਾਨੂੰਨ ਮੁਤਾਬਿਕ ੧੮ ਸਾਲ ਨਿਸਚਿਤ ਕੀਤੀ ਜਾਵੇ। ਗੁਰਦੁਆਰਾ ਐਕਟ ਅਨੁਸਾਰ ਪ੍ਰਭਾਸ਼ਿਤ ਕੇਵਲ ਸਿੱਖ ਹੀ ਵੋਟਰ ਬਣਾਏ ਜਾਣ। ਮਰਦ ਵੋਟਰਾਂ ਵਿੱਚੋਂ ਕੇਵਲ ਉਹੀ ਵੋਟਰ ਬਣਾਏ ਜਾਣ ਜਿਹੜੇ ਅੰਮ੍ਰਿਤਧਾਰੀ ਹੋਣ ਅਤੇ ਆਪਣੇ ਨਾਮ ਦੇ ਨਾਲ ਸਿੰਘ ਲਿਖਦੇ ਹੋਣ,ਇਸੇ ਤਰਾਂ ਬੀਬੀਆਂ ਵਿੱਚੋਂ ਉਹੀ ਵੋਟ ਬਣਾਏ ਜਾਣ ਜੋ ਆਪਣੇ ਨਾਮ ਨਾਲ ਕੌਰ ਲਿਖਦੀਆਂ ਹੋਣ।
ਪੋਲਿੰਗ ਬੂਥਾਂ ਤੇ ਸਭ ਪ੍ਰਕਾਰ ਦੇ ਇਤਰਾਜ ਜਤਾਊ ਪੱਤਰ ਰੱਖੇ ਜਾਣ ਅਤੇ ਪੋਲਿੰਗ ਅਫਸਰਾਂ ਨੂੰ ਇਤਰਾਜ ਪੱਤਰ ਲੈਣ ਲਈ ਸਖਤ ਹਦਾਇਤਾਂ ਕੀਤੀਆਂ ਜਾਣ। ਧਾਂਦਲੀ ਰੋਕੂ ਦਸਤੇ ਗਠਿਤ ਕਰਕੇ ਉਹਨਾਂ ਦੇ ਸੰਪਰਕ ਨੰਬਰ ਹਰ ਬੂਥ ਤੇ ਮੁਹੱਈਆ ਕਰਵਾਏ ਜਾਣ। ਰਿਟਰਨਿੰਗ ਅਫਸਰਾਂ ਨੂੰ ਸਖਤ ਹਿਦਾਇਤਾਂ ਹੋਣ ਕਿ ਉਹ ਉਮੀਦਵਾਰਾਂ ਦੀ ਯੋਗਤਾ ਸਬੰਧੀ ਕਾਗਜਾਂ ਨੂੰ ਐਕਟ ਅਨੁਸਾਰ ਜਾਂਚਣ ਅਤੇ ਇਤਰਾਜਾਂ ਨੂੰ ਤੁਰੰਤ ਹੱਥੋ-ਹੱਥ ਨਿਪਟਾਉਣ। Singh and Kaur votes
ਗੁਰੂਘਰਾਂ ਦੇ ਸੁਚੱਜੇ ਪ੍ਰਬੰਧ,ਸੇਵਾ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਐਕਟ ਮੁਤਾਬਕ ਸ੍ਰੋਮਣੀ ਕਮੇਟੀ ਚੋਣਾਂ ਨੂੰ ਹਰ ਪੰਜ ਸਾਲ ਬਾਅਦ ਸਮੇ ਸਿਰ ਕਰਵਾਉਣਾ ਲਾਜਮੀ ਕੀਤਾ ਜਾਵੇ। ਸ੍ਰੋਮਣੀ ਕਮੇਟੀ ਚੋਣਾਂ ਵਿੱਚ ਦੇਰੀ ਹੋਣ ਦੀ ਸੂਰਤ ਵਿੱਚ ਜੁੰਮੇਵਾਰ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਹੋਵੇ,ਅਰ ਪੰਜ ਸਾਲ ਦਾ ਸਮਾ ਪੂਰਾ ਹੋ ਜਾਣ ਤੇ ਪ੍ਰਬੰਧ ਨੂੰ ਚੱਲਦਾ ਰੱਖਕੇ,ਨਵੇਂ ਸਿਰਿਉਂ ਚੋਣ ਹੋਣ ਤੱਕ ਹਰ ਮੈਬਰ ਦੀ ਮੈਂਬਰਸ਼ਿਪ,ਹਰ ਤਰਾਂ ਦੇ ਅਧਿਕਾਰ ਤੁਰੰਤ ਖਤਮ ਕੀਤੇ ਜਾਣੇ ਲਾਜਮੀ ਹੋਣ,ਅਗਰ ਕੋਈ ਮੈਂਬਰ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਤੁਰੰਤ ਅਗਲੀ ਚੋਣ ਕਰਵਾਉਣ ਨੂੰ ਸਮੇਬਧ ਕੀਤਾ ਜਾਵੇ।
ਉਮੀਦਵਾਰਾਂ ਜਾਂ ਵੋਟਰਾਂ ਵੱਲੋਂ ਭਰੇ ਗਏ ਪੱਤਰਾਂ ਦੀ ਛਾਣਬੀਣ ਚ ਪੂਰੀ ਪਾਰਦਰਸ਼ਤਾ ਹੋਵੇ,ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਅਗਰ ਕੋਈ ਹੇਰਫੇਰ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਉਸ ਤੇ ਕਾਨੂੰਨ ਮੁਤਾਬਿਕ ਕਾਰਵਾਈ ਕਰਨੀ ਅਤੇ ਹਰ ਉਮੀਦਵਾਰ ਲਈ ਇਹ ਲਾਜ਼ਮੀ ਹੋਵੇ ਕਿ ਉਸ ਨੂੰ ਸਿੱਖ ਧਰਮ ਦੀ ਮੁੁੱਢਲੀ ਜਾਣਕਾਰੀ ਹੋਵੇ, ਗੁਰਬਾਣੀ ਦਾ ਸ਼ੁਧ ਪਾਠੀ, ਪੰਜ ਕਕਾਰੀ ਸਿੱਖ ਰਹਿਤ ਮਰਿਯਾਦਾ ਦਾ ਧਾਰਨੀ ਹੋਵੇ, ਇਤਹਾਸ ਦੀ ਜਾਣਕਾਰੀ ਦੇ ਨਾਲ -ਨਾਲ ਪਿਛਲੀਆਂ ਪੰਜ ਪੀੜ੍ਹੀਆਂ ਤੋਂ ਸਿੱਖੀ ਘਰਾਣੇ ਦਾ ਜੰਮਪਲ ਹੋਣਾ ਲਾਜ਼ਮੀ ਹੋਵੇ।ਅਤੇ ਉਸ ਡੋਪ ਟੈਸਟ ਹਰ ਚੋਣ ਵੇਲੇ ਨਾਲ ਨੱਥੀ ਹੋਵੇ। ਉਮੀਦ ਹੈ ਕਿ ਆਪ ਜੀ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਗੁਰੂਧਾਮਾ ਦੀ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਦੀ ਝੋਲੀ ਪਵੇ ਨੂੰ ਮੁੱਖ ਰੱਖਕੇ ਉਪਰੋਕਤ ਸੁਝਾਵਾਂ ਨੂੰ ਅਮਲ ਵਿੱਚ ਲਿਆਉਣਾ ਆਪਣਾ ਫਰਜ ਸਮਝਕੇ ਗੁਰੂ ਪੰਥ ਦੀਆਂ ਖੁਸ਼ੀਆਂ ਦੇ ਪਾਤਰ ਬਣੋਗੇ।ਉਹਨਾ ਨਾਲ ਹਾਜ਼ਰ ਹੋਏ ਨੁਮਾਇੰਦਿਆ ਚ ਭਾਈ ਹਰਦੀਪ ਸਿੰਘ ਮਨੀ ਮਾਜਰਾ,ਭਾਈ ਸਰਬਜੀਤ ਸਿੰਘ ਪਟਿਆਲਾ ਭਾਈ ਹਰਸਿਮਰਨ ਸਿੰਘ, ਭਾਈ ਲਾਭ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਭਾਈ ਗੁਰਮਿੰਦਰ ਸਿੰਘ ਸਮਦ ਭਾਈ ਭਾਈ ਇਕਬਾਲ ਸਿੰਘ ਮਨਾਵਾਂ ਭਾਈ ਗਗਨਪ੍ਰੀਤ ਸਿੰਘ ਆਦਿਕ।