ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਿੰਗਲ ਵਿੱਚ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ ਖਿਲਾਫ ਕਾਰਵਾਈ

ਫਾਜ਼ਿਲਕਾ, 6 ਦਸੰਬਰ

ਨਗਰ ਕੋਂਸਲ ਫਾਜ਼ਿਲਕਾ ਵੱਲੋਂ ਸਿੰਗਲ ਯੂਜ ਪਲਾਸਟਿਕ ਮੁਕਤ ਅਭਿਆਨ ਤਹਿਤ ਸ਼ਹਿਰ ਦੇ ਬਜਾਰਾਂ ਵਿਚ ਚੈਕਿੰਗ ਕੀਤੀ ਗਈ ਹੈ। ਪੋਲੀਥੀਨ ਦੀ ਵਰਤੋਂ ਅਤੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ 35 ਕਿੱਲ ਡਿਸਪੋਜਨ ਪੋਲੀਥੀਨ ਜਬਤ ਕੀਤਾ ਗਿਆ ਅਤੇ ਨਾਲ ਹੀ 6 ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਨਜਾਇਜ ਕਬਜੇ ਕਰਨ ਵਾਲਿਆਂ ਦੇ 2 ਚਲਾਨ ਕੀਤੇ ਗਏ।

ਇਸ ਮੌਕੇ ਨਗਰ ਕੌਂਸਲ ਦੇ ਸੁਪਡਰੈਂਟ ਸ੍ਰੀ ਨਰੇਸ਼ ਖੇੜਾ ਨੇ ਕਿਹਾ ਕਿ ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ *ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਵੱਲੋਂ ਲਗਾਤਾਰ ਸਿੰਗਲ ਯੁਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵਾਰ-ਵਾਰ ਲੋਕਾਂ ਨੁੰ ਅਪੀਲ ਵੀ ਕੀਤੀ ਗਈ ਹੈ ਤੇ ਕਾਰਵਾਈਆਂ ਵੀ ਆਰੰਭੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪਲਾਸਟਿਕ ਨਾਂ ਤਾਂ ਜਲਦੀ ਗਲਦਾ ਹੈ ਅਤੇ ਬਿਮਾਰੀਆਂ ਵੀ ਪੈਦਾ ਕਰਦਾ ਹੈ ਤੇ ਵਾਤਾਵਰਣ ਲਈ ਵੀ ਬਹੁਤ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਕੇ ਸੀਵਰੇਜ ਸਿਸਟਮ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ ਅਤੇ ਲੋਕਾਂ ਵੱਲੋਂ ਖਾਣ-ਪੀਣ ਦੀਆਂ ਵਸਤਾਂ ਖਾਣ ਉਪਰੰਤ ਲਿਫਾਫੇ ਆਦਿ ਸੜਕਾਂ *ਤੇ ਸੁੱਟ ਦਿੱਤੇ ਜਾਂਦੇ ਹਨ ਜਿਸ ਕਰਕੇ ਬੇਸਹਾਰਾ ਪਸ਼ੂਆਂ ਵੱਲੋਂ ਲਿਫਾਫਿਆਂ ਨੂੰ ਨਿਗਲ ਲਿਆ ਜਾਂਦਾ ਹੈ ਜੋ ਕਿ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਬਣਦੇ ਹਨ। ਉਨ੍ਹਾਂ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਇਸ ਕਰਕੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਥਾਂ *ਤੇ ਕਪੜੇ ਦੇ ਬਣੇ ਕੈਰੀ ਬੈਗ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੁੰ ਵੀ ਅਪੀਲ ਕੀਤੀ ਹੈ ਕਿ ਖਰੀਦਦਾਰੀ ਕਰਨ ਜਾਣ ਸਮੇਂ ਕੱਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਪਲਾਸਟਿਕ ਦੀ ਮੁਕੰਮਲ ਤੌਰ *ਤੇ ਵਰਤੋਂ ਬੰਦ ਹੋ ਸਕੇ। ਇਸ ਦੇ ਨਾਲ-ਨਾਲ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਵਾਜਾਈ ਵਿਚ ਨਿਰਵਿਘਨ ਬਣਾਉਣ ਲਈ ਨਾਜਾਇਜ ਕਬਜੇ ਨਾ ਕੀਤੇ ਜਾਣ। ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਿਆ ਜਾਵੇ ਅਤੇ ਵਹੀਕਲਾਂ ਨੁੰ ਨਿਰਧਾਰਤ ਸੀਮਾ ਅੰਦਰ ਹੀ ਖੜਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਣੀ ਨਾ ਆਵੇ।

ਇਸ ਮੌਕੇ ਸ਼੍ਰੀ ਪਵਨ ਕੁਮਾਰ ਸੀ.ਐਫ, ਮੇਘ ਰਾਜ ਇੰਸਪੈਕਟਰ, ਦਿਲਜੀਤ ਸਿੰਘ ਏ.ਐਸ.ਆਈ., ਸੰਜੇ ਕੁਮਾਰ, ਟਾਰਜਨ, ਨਿਤਿਨ, ਸਰਵਨ, ਰਾਜ ਕੁਮਾਰ ਮੌਜੂਦ ਸਨ।

[wpadcenter_ad id='4448' align='none']