ਪੰਜਾਬ ‘ਚ ਹੁਣ ਕੁਆਰੇ ਨਹੀਂ ਲੈ ਸਕਣਗੇ ਗਰੀਬ ਕੋਟੇ ਦੇ ਮਕਾਨ

Singles will not be able to get poor quota houses

ਪੰਜਾਬ ਵਿੱਚ ਗਰੀਬਾਂ ਲਈ ਬਣੇ ਸਸਤੇ ਘਰ ਅਣਵਿਆਹੇ ਲੋਕ ਨਹੀਂ ਖਰੀਦ ਸਕਣਗੇ। ਹਾਲਾਂਕਿ ਵਿਧਵਾਵਾਂ ਤੇ ਤਲਾਕਸ਼ੁਦਾ ਵਿਅਕਤੀ ਇਸ ਲਈ ਅਪਲਾਈ ਕਰ ਸਕਣਗੇ। ਸਿਰਫ਼ ਤਿੰਨ ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਹੀ ESW ਕੋਟੇ ਵਾਲੇ ਘਰਾਂ ਲਈ ਯੋਗ ਹੋਣਗੇ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਨਵੀਂ ਹਾਊਸਿੰਗ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ। ਯਾਨੀ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਕੋਟੇ ਦੇ ਘਰ ਲਈ ਹੁਣ ਸਿਰਫ਼ ਵਿਆਹੇ ਲੋਕ ਹੀ ਯੋਗ ਹੋਣਗੇ।Singles will not be able to get poor quota houses

ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਨੇ ਨਵੀਂ ਹਾਊਸਿੰਗ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਸਰਕਾਰ ਨੇ ਬੁੱਧਵਾਰ ਨੂੰ ਪ੍ਰਸਤਾਵਿਤ ਨੀਤੀ ਦਾ ਖਰੜਾ ਜਾਰੀ ਕੀਤਾ ਤੇ ਲੋਕਾਂ ਨੂੰ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਇਸ ਸਬੰਧ ਵਿੱਚ ਆਪਣੇ ਸੁਝਾਅ ਦੇਣ। ਇਸ ਤੋਂ ਬਾਅਦ ਨੀਤੀ ਲਾਗੂ ਕੀਤੀ ਜਾਵੇਗੀ। ਪੰਜਾਬ ਸਰਕਾਰ ਦਾ ਉਦੇਸ਼ EWS ਕੋਟੇ ਦੇ ਹਰੇਕ ਲਾਭਪਾਤਰੀ ਨੂੰ ਘਰ ਮੁਹੱਈਆ ਕਰਵਾਉਣਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਜਲਦ ਹੀ ਕੁਝ ਹਾਊਸਿੰਗ ਪ੍ਰੋਜੈਕਟ ਲਿਆਉਣ ਦੀ ਤਿਆਰੀ ਕਰ ਰਹੀ ਹੈ।Singles will not be able to get poor quota houses

also read :- ਗੁਰਦੁਆਰਾ ਕੰਪਲੈਕਸ ‘ਚ ਸ਼ੂਟਿੰਗ ਕਰਦੇ ਨਜ਼ਰ ਆਏ Sunny Deol-Amisha Patel, SGPC ਨੇ ਸ਼ੂਟ ਕਰਨ ‘ਤੇ ਜਤਾਇਆ ਇਤਰਾਜ਼

  • ਘੱਟੋ-ਘੱਟ 10 ਸਾਲ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ।
  • 15 ਸਾਲ ਤੱਕ ਅਲਾਟ ਕੀਤੇ ਘਰ ਨੂੰ ਨਹੀਂ ਵੇਚ ਸਕਣਗੇ।
  • ਕਿਰਾਏ ‘ਤੇ ਨਹੀਂ ਦੇ ਸਕਣਗੇ, 3 ਸਾਲਾਂ ਲਈ ਲੀਜ਼ ਨੂੰ ਰੀਨਿਊ ਕਰਨਾ ਹੋਵੇਗਾ।
  • ਦਿਵਯਾਂਗ ਕੋਟੇ ਦੇ ਲੋਕਾਂ ਨੂੰ ਜ਼ਮੀਨੀ ਮੰਜ਼ਲ ਦੇ ਮਕਾਨ ਦਿੱਤੇ ਜਾਣਗੇ। ਮਕਾਨਾਂ ਦੀ ਕੀਮਤ ਉਸਾਰੀ ਦੇ ਹਿਸਾਬ ਨਾਲ ਸਥਾਨਕ ਇਕਾਈ ਵੱਲੋਂ ਤੈਅ ਕੀਤੀ ਜਾਵੇਗੀ।
  • ਹਰੇਕ EWS ਪਾਰਕੇਟ ਵਿੱਚ 90% ਖੇਤਰ ਘਰਾਂ ਲਈ ਹੋਵੇਗਾ। ਇਹ ਘਰ ਤਿੰਨ ਏਕੜ ਤੋਂ ਵੱਧ ਜਗ੍ਹਾ ‘ਤੇ ਨਹੀਂ ਬਣਾਏ ਜਾਣਗੇ। ਦੂਜੇ ਪਾਸੇ, ਹਾਊਸਿੰਗ ਪ੍ਰੋਜੈਕਟ ਵਿੱਚ ਡਿਸਪੈਂਸਰੀ/ਮੁਹੱਲਾ ਕਲੀਨਿਕ ਤੇ ਕਮਿਊਨਿਟੀ ਸੈਂਟਰ ਦੀ ਸਹੂਲਤ ਹੋਵੇਗੀ।Singles will not be able to get poor quota houses
[wpadcenter_ad id='4448' align='none']