ਹਰਿਆਣਾ ਦੇ ਸਿਰਸਾ ਵਿੱਚ ਇੱਕ ਆਸ਼ਰਮ ਤੋਂ 3 ਲੜਕੀਆਂ ਲਾਪਤਾ

Sirsa Ashram 3-Girls Missing:

ਹਰਿਆਣਾ ਦੇ ਸਿਰਸਾ ਦੇ ਇੱਕ ਆਸ਼ਰਮ ਤੋਂ ਤਿੰਨ ਲੜਕੀਆਂ ਲਾਪਤਾ ਹੋ ਗਈਆਂ ਹਨ। ਲੜਕੀਆਂ ਦੀ ਉਮਰ 18 ਤੋਂ 24 ਸਾਲ ਦਰਮਿਆਨ ਹੈ। ਆਸ਼ਰਮ ਦੇ ਸੇਵਾਦਾਰਾਂ ਨੇ ਲੜਕੀਆਂ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀਆਂ। ਆਸ਼ਰਮ ਸੰਚਾਲਕ ਦੀ ਸ਼ਿਕਾਇਤ ‘ਤੇ ਸਿਟੀ ਥਾਣਾ ਸਿਰਸਾ ਦੀ ਪੁਲਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਕਾਲ ਤਖ਼ਤ ਸਾਹਿਬ ‘ਤੇ ਸਿੰਘ ਸਾਹਿਬਾਨ ਦੀ ਬੈਠਕ, ਵਿਚਾਰ-ਵਟਾਂਦਰੇ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੂੰ ਜਾਰੀ ਕੀਤਾ ਆਦੇਸ਼

ਜਾਣਕਾਰੀ ਅਨੁਸਾਰ ਭਾਈ ਕਨ੍ਹਈਆ ਆਸ਼ਰਮ ਸ਼ਹਿਰ ਦੇ ਗਰਲਜ਼ ਪੋਲੀਟੈਕਨਿਕ ਕਾਲਜ ਦੇ ਪਿੱਛੇ ਹੈ। ਡਾਇਰੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਸ਼ਰਮ ਅਪਾਹਜ (ਅਪੰਗ) ਅਤੇ ਬੇਸਹਾਰਾ ਔਰਤਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। 5 ਦਸੰਬਰ ਦੀ ਰਾਤ ਨੂੰ ਤਿੰਨ ਲੜਕੀਆਂ ਸਨਮ (24), ਮਨੀਸ਼ਾ (19) ਅਤੇ ਪੂਨਮ (18) ਆਸ਼ਰਮ ਤੋਂ ਲਾਪਤਾ ਹੋ ਗਈਆਂ ਸਨ।

ਇਸ ਤੋਂ ਬਾਅਦ ਸੇਵਾਦਾਰਾਂ ਦੀਆਂ ਟੀਮਾਂ ਨੇ ਕਈ ਥਾਵਾਂ ‘ਤੇ ਉਨ੍ਹਾਂ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੇ। ਤਿੰਨੋਂ ਲੜਕੀਆਂ ਕੁਝ ਸਮੇਂ ਤੋਂ ਆਸ਼ਰਮ ਵਿੱਚ ਰਹਿ ਰਹੀਆਂ ਸਨ। ਇਸ ਤੋਂ ਬਾਅਦ ਪੁਲਿਸ ਨੂੰ 112 ‘ਤੇ ਕਾਲ ਕਰਕੇ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਲੜਕੀਆਂ ਦਾ ਪਤਾ ਲਗਾਇਆ ਜਾਵੇਗਾ।

Sirsa Ashram 3-Girls Missing:

[wpadcenter_ad id='4448' align='none']