SL vs IND
ਭਾਰਤੀ ਟੀਮ ਇਸ ਸਮੇਂ ਸ਼੍ਰੀਲੰਕਾ ਦੌਰੇ ‘ਤੇ ਹੈ। ਜਿੱਥੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਅਤੇ ਸੀਰੀਜ਼ ਦਾ ਪਹਿਲਾ ਮੈਚ ਕੋਲੰਬੋ ਦੇ ਮੈਦਾਨ ‘ਤੇ ਖੇਡਿਆ ਗਿਆ। ਜਿਸ ਵਿੱਚ ਦੋਵਾਂ ਟੀਮਾਂ ਵਿਚਾਲੇ ਮੈਚ ਟਾਈ ਰਿਹਾ। ਦੱਸ ਦੇਈਏ ਕਿ ਇੱਕ ਸਮੇਂ ਪਹਿਲੇ ਵਨਡੇ ਮੈਚ ਵਿੱਚ ਟੀਮ ਇੰਡੀਆ ਆਸਾਨੀ ਨਾਲ ਮੈਚ ਜਿੱਤ ਰਹੀ ਸੀ। ਪਰ ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ ‘ਚ ਵਾਪਸੀ ਕੀਤੀ।
ਜਿਸ ਕਾਰਨ ਅੰਤ ਵਿੱਚ ਮੈਚ ਟਾਈ ਹੋ ਗਿਆ। ਉਥੇ ਹੀ ਹੁਣ ਸ਼੍ਰੀਲੰਕਾ ਅਤੇ ਭਾਰਤ (SL vs IND) ਵਿਚਾਲੇ ਦੂਜਾ ਮੈਚ ਐਤਵਾਰ ਨੂੰ ਕੋਲੰਬੋ ਦੇ ਮੈਦਾਨ ‘ਤੇ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਦੂਜੇ ਵਨਡੇ ‘ਚ ਟੀਮ ਇੰਡੀਆ ਦੇ ਪਲੇਇੰਗ 11 ਕੀ ਹੋ ਸਕਦੀ ਹੈ ਅਤੇ ਕਿਸਨੂੰ ਮੌਕਾ ਮਿਲ ਸਕਦਾ ਹੈ।
ਪਹਿਲੇ ਵਨਡੇ ਮੁਕਾਬਲੇ ‘ਚ ਟੀਮ ਇੰਡੀਆ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਸੀ। ਜਿਸ ਕਾਰਨ ਸ਼੍ਰੀਲੰਕਾ ਸਿਰਫ 230 ਦੌੜਾਂ ਹੀ ਬਣਾ ਸਕਿਆ। ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਸ੍ਰੀਲੰਕਾ ਖ਼ਿਲਾਫ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ 43 ਗੇਂਦਾਂ ਵਿੱਚ ਸਿਰਫ਼ 31 ਦੌੜਾਂ ਹੀ ਬਣਾ ਸਕੇ। ਜਿਸ ਕਾਰਨ ਹੁਣ ਕੇਐਲ ਰਾਹੁਲ ਨੂੰ ਦੂਜੇ ਵਨਡੇ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਉਥੇ ਹੀ ਹੁਣ ਟੀਮ ਇੰਡੀਆ ਦੇ ਪਲੇਇੰਗ 11 ‘ਚ ਕੇਐੱਲ ਰਾਹੁਲ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਮਿਲ ਸਕਦਾ ਹੈ। ਹੁਣ ਵਿਰਾਟ ਕੋਹਲੀ ਦੂਜੇ ਵਨਡੇ ‘ਚ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰ ਸਕਦੇ ਹਨ। ਜਿਵੇਂ ਕਿ ਅਸੀਂ ਟੀ-20 ਵਿਸ਼ਵ ਕੱਪ 2024 ਵਿੱਚ ਦੇਖਿਆ ਸੀ।
ਗਿੱਲ ਅਤੇ ਅਰਸ਼ਦੀਪ ਬਾਹਰ ਹੋ ਸਕਦੇ
ਦੱਸ ਦੇਈਏ ਕਿ ਸ਼੍ਰੀਲੰਕਾ ਦੇ ਖਿਲਾਫ ਮੁਕਾਬਲੇ ਵਿੱਚ ਟੀਮ ਇੰਡੀਆ ਦੀ ਪਲੇਇੰਗ 11 ਤੋਂ ਮੁੱਖ ਕੋਚ ਗੌਤਮ ਗੰਭੀਰ ਅਤੇ ਕਪਤਾਨ ਰੋਹਿਤ ਸ਼ਰਮਾ ਪਹਿਲੇ ਵਨਡੇ ਮੁਕਾਬਲੇ ਵਿੱਚ ਫਲਾਪ ਰਹੇ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਨੂੰ ਟੀਮ ਤੋਂ ਬਾਹਰ ਕਰ ਸਕਦੇ ਹਨ।
ਜਦਕਿ ਮੰਨਿਆ ਜਾ ਰਿਹਾ ਹੈ ਕਿ ਗਿੱਲ ਦੀ ਜਗ੍ਹਾ ਰਿਆਨ ਪਰਾਗ ਨੂੰ ਮੌਕਾ ਮਿਲ ਸਕਦਾ ਹੈ। ਜਦਕਿ ਅਰਸ਼ਦੀਪ ਸਿੰਘ ਦੀ ਥਾਂ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ‘ਚ ਮੌਕਾ ਮਿਲ ਸਕਦਾ ਹੈ। ਅਰਸ਼ਦੀਪ ਸਿੰਘ ਪਹਿਲੇ ਵਨਡੇ ਮੈਚ ‘ਚ ਸਿਰਫ 1 ਦੌੜ ਵੀ ਨਹੀਂ ਬਣਾ ਸਕੇ। ਜਿਸ ਕਾਰਨ ਇਹ ਮੈਚ ਬਰਾਬਰੀ ‘ਤੇ ਖਤਮ ਹੋਇਆ।
Read Also : ਅਜਨਾਲਾ ਦੀ ਸਰਹੱਦੀ ਪੱਟੀ ਵਿੱਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ ਤਿੰਨ ਸੜਕਾਂ- ਧਾਲੀਵਾਲ
ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਆਨ ਪਰਾਗ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਦੂਬੇ, ਮੁਹੰਮਦ ਸਿਰਾਜ ਅਤੇ ਹਰਸ਼ਿਤ ਰਾਣਾ, ਕੁਲਦੀਪ ਯਾਦਵ।
SL vs IND