Saturday, January 18, 2025

ਕੇਂਦਰੀ ਜੇਲ੍ਹ ਤੋਂ ਪੇਸ਼ੀ ‘ਤੇ ਲਿਆਂਦਾ ਕੈਦੀ, ਜਦੋਂ ਤਲਾਸ਼ੀ ਲਈ ਤਾਂ ਉਡੇ ਹੋਸ਼

Date:

So for searching

ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਜ਼ਿਲ੍ਹਾ ਕਚਹਿਰੀ ਗੁਰਦਾਸਪੁਰ ਪੇਸ਼ੀ ‘ਤੇ ਲਿਆਂਦੇ ਇਕ ਮੁਲਜ਼ਮ ਤੋਂ ਬਖਸ਼ੀਖਾਨੇ ਵਿਚ ਜਾਣ ਤੋਂ ਪਹਿਲਾਂ ਤਲਾਸ਼ੀ ਕਰਨ ‘ਤੇ ਉਸ ਤੋਂ 85 ਨਸ਼ੀਲੀਆ ਗੋਲੀਆ ਬਰਾਮਦ ਹੋਈਆਂ। ਸਿਟੀ ਪੁਲਸ ਗੁਰਦਾਸਪੁਰ ਨੇ ਇਸ ਸਬੰਧੀ ਦੋਸ਼ੀ ਖ਼ਿਲਾਫ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੁਲਸ ਲਾਈਨ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਉਸ ਦੀ ਡਿਊਟੀ ਮੁਲਜ਼ਮਾਂ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਹਾਸਲ ਕਰਕੇ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਪੇਸ਼ ਕਰਨ ਦੀ ਲੱਗੀ ਸੀ। So for searching

also read ;- ਕੇਜਰੀਵਾਲ ਨੂੰ ਜੇਲ੍ਹ ‘ਚ ਚਾਹ ਬਣਾਉਣ ਲਈ ਇਲੈਕਟ੍ਰਿਕ ਕੇਤਲੀ ਦੇਣ ਦੇ ਹੁਕਮ

ਉਸ ਨੇ ਮੁਲਜ਼ਮ ਜੋਰਾਵਰ ਸਿੰਘ ਉਰਫ ਜੈਲਾ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ ਜੋ ਮੁਕੱਦਮਾ ਨੰਬਰ 19 ਮਿਤੀ 1-3-22 ਜ਼ੁਰਮ 25-54-59 ਆਰਮਜ ਐਕਟ, 379,411 ਥਾਣਾ ਸਦਰ ਗੁਰਦਾਸਪੁਰ ਦੇ ਸਬੰਧ ’ਚ ਮਾਨਯੋਗ ਅਦਾਲਤ ਮਦਨ ਲਾਲ ਏ.ਸੀ.ਜੇ.ਐੱਮ, ਸੀ.ਜੇ.ਐੱਸ.ਡੀ, ਗੁਰਦਾਸਪੁਰ ਵਿਖੇ ਪੇਸ਼ ਕਰਕੇ ਬਖਸ਼ੀਖਾਨੇ ਵਿਚ ਬੰਦ ਕਰਵਾਉਣ ਲਈ ਲਿਆਂਦਾ। ਇਸ ਦੌਰਾਨ ਜਦੋਂ ਦੋਸ਼ੀ ਜੋਰਾਵਰ ਸਿੰਘ ਨੂੰ ਬਖਸ਼ੀਖਾਨੇ ਵਿਚ ਬੰਦ ਕਰਨ ਤੋਂ ਪਹਿਲਾ ਉਸ ਦੀ ਤਾਲਾਸ਼ੀ ਕੀਤੀ ਤਾਂ ਉਸ ਦੇ ਪਹਿਨੇ ਹੋਏ ਪਜ਼ਾਮੇ ਦੀ ਸੱਜੀ ਜੇਬ੍ਹ ਵਿਚੋਂ ਇਕ ਮੋਮੀ ਲਿਫਾਫੇ ਵਿਚੋਂ ਚਿੱਟੇ ਰੰਗ ਦੀਆਂ ਗੋਲੀਆਂ ਖੁੱਲੀਆ ਜੋ ਨਸ਼ੀਲੀਆ ਜਾਪਦੀਆਂ ਸਨ, ਬਰਾਮਦ ਹੋਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਦੋਸ਼ੀ ਪਾਸੋਂ 85 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਇਸ ’ਤੇ ਉਕਤ ਮੁਲਜ਼ਮ ਜੋਰਾਵਰ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਹੈ।So for searching

Share post:

Subscribe

spot_imgspot_img

Popular

More like this
Related