ਫਾਜ਼ਿਲਕਾ, 18 ਜਨਵਰੀ
ਪਿੰਡ ਸਲੇਮਸ਼ਾਹ ਵਿਖੇ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ (ਕੈਡਲ ਪੋਂਡ) ਗਊਸ਼ਾਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਮਾਜ ਸੇਵੀ ਅਜੈ ਕੁਮਾਰ ਸਿੰਗਲਾ ਵੱਲੋਂ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ (ਕੈਡਲ ਪੋਂਡ) ਗਊਸ਼ਾਲਾ ਨੂੰ 60 ਹਜਾਰ ਦੀਆਂ ਦਵਾਈਆਂ ਦਾਨ ਵਜੋਂ ਭੇਂਟ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸਮਾਜ ਸੇਵੀ ਦਾ ਧੰਨਵਾਦ ਪ੍ਰਗਟ ਕੀਤਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਉਵੰਸ਼ ਦੀ ਸਾਂਭ-ਸੰਭਾਲ ਲਈ ਸਮਾਜ ਸੇਵੀਆਂ ਵੱਲੋਂ ਸਮੇਂ-ਸਮੇਂ *ਤੇ ਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀਆਂ ਵੱਲੋਂ ਕੀਤੀ ਗਈ ਮਦਦ ਕਰਕੇ ਗਉਵੰਸ਼ ਦੀ ਬਿਹਤਰੀਨ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਕਈ ਪਸ਼ੂਆਂ ਦੀ ਸਿਹਤ ਵਿਗੜਨ ਦਾ ਖਤਰਾ ਹੁੰਦਾ ਹੈ, ਇਨ੍ਹਾਂ ਦਵਾਈਆਂ ਸਦਕਾ ਪਸ਼ੂਆਂ ਨੁੰ ਦਵਾਈ ਆਦਿ ਦੀ ਸਹੂਲਤ ਪੂਰਨ ਤੌਰ *ਤੇ ਮਿਲ ਸਕੇਗੀ ਤੇ ਸਮੇਂ ਸਿਰ ਪਸ਼ੂ ਪਾਲਣ ਵਿਭਾਗ ਵੱਲੋਂ ਗਉਆਂ ਦਾ ਲੋੜੀਂਦਾ ਇਲਾਜ ਕੀਤਾ ਜਾ ਸਕੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਉਸ਼ਾਲਾ ਦੀ ਮੁਕੰਮਲ ਤੌਰ *ਤੇ ਸੰਭਾਲ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਠੰਡ ਤੋਂ ਬਚਾਉਣ ਲਈ ਪਸ਼ੂਆਂ ਲਈ ਸ਼ੈਡ ਵੀ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਰੱਖ-ਰਖਾਵ ਵਾਸਤੇ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨ੍ਹਾਂ ਹੋਰਨਾਂ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਗਉਸ਼ਾਲਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਦਾਨ ਜ਼ਰੂਰ ਦਿੱਤਾ ਜਾਵੇ ਤਾਂ ਜੋ ਹੋਰ ਬਾਖੂਬੀ ਢੰਗ ਨਾਲ ਗੳਵੰਸ਼ ਦੀ ਸੰਭਾਲ ਕੀਤੀ ਜਾ ਸਕੇ।ਇਸ ਮੌਕੇ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਚਰਨ ਸਿੰਘ, ਕਮੇਟੀ ਮੈਂਬਰ ਦਿਨੇਸ਼ ਕੁਮਾਰ ਮੋਦੀ ਆਦਿ ਹਾਜ਼ਰ ਸਨ।