ਫ਼ਿਲਮ‘ਲੈਂਬਰਗਿੰਨੀ’ ਦੇ ਗੀਤ ‘ਰੰਗ ਮਾਲਕ ਦੇ’ ਨੂੰ ਮਿਲ ਰਿਹਾ ਲੋਕਾਂ ਵਲੋਂ ਰੱਜਵਾਂ ਪਿਆਰ

Songs from the movie 'Lamborghini'

ਪੰਜਾਬੀ ਫ਼ਿਲਮ ‘ਲੈਂਬਰਗਿੰਨੀ’ ਦਾ ਨਵਾਂ ਗੀਤ ‘ਰੰਗ ਮਾਲਕ ਦੇ’ ਰਿਲੀਜ਼ ਹੋ ਗਿਆ ਹੈ। ਇਹ ਇਕ ਮੋਟੀਵੇਟ ਕਰਨ ਵਾਲਾ ਗੀਤ ਹੈ, ਜਿਸ ਨੂੰ ਸੁਣ ਤੁਸੀਂ ਪ੍ਰਭਾਵਿਤ ਜ਼ਰੂਰ ਹੋਵੋਗੇ। ਇਸ ਗੀਤ ਨੂੰ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ, ਜਿਸ ਦੇ ਬੋਲ ਉਪਿੰਦਰ ਵੜੈਚ ਨੇ ਲਿਖੇ ਹਨ ਤੇ ਸੰਗੀਤ ਆਈਕਨ ਨੇ ਦਿੱਤਾ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।Songs from the movie ‘Lamborghini’

ਦੱਸ ਦੇਈਏ ਕਿ ਫ਼ਿਲਮ ’ਚ ਰਣਜੀਤ ਬਾਵਾ, ਮਾਹਿਰਾ ਸ਼ਰਮਾ, ਸਰਬਜੀਤ ਚੀਮਾ, ਕਿੰਮੀ ਵਰਮਾ, ਨਿਰਮਲ ਰਿਸ਼ੀ, ਅਸ਼ੋਕ ਤਾਂਗੜੀ, ਸ਼ਿਵਮ ਸ਼ਰਮਾ, ਗੁਰਤੇਜ ਘੁੰਮਣ ਗੁਰੀ, ਸੁੱਖ ਸੰਧੂ, ਪਰਮਿੰਦਰ ਗਿੱਲ, ਗੁਰਦਿਆਲ ਪਾਰਸ ਤੇ ਦਿਲ ਜੌਨ ਅਹਿਮ ਭੂਮਿਕਾ ਨਿਭਾਅ ਰਹੇ ਹਨ।Songs from the movie ‘Lamborghini’

also read :- ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ

ਫ਼ਿਲਮ ਨੂੰ ਈਸ਼ਾਨ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਨੂੰ ਜੱਸ ਧਾਮੀ, ਸ਼ਾਬੀਲ ਸ਼ਮਸ਼ੇਰ ਸਿੰਘ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰਾ ਤੇ ਨੰਦਿਤਾ ਰਾਓ ਕਰਨਾਦ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ ’ਚ ਇਸ ਫ਼ਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਡਿਸਟ੍ਰੀਬਿਊਟ ਕੀਤਾ ਜਾਵੇਗਾ, ਜੋ 2 ਜੂਨ ਨੂੰ ਰਿਲੀਜ਼ ਹੋਵੇਗੀ।Songs from the movie ‘Lamborghini’

[wpadcenter_ad id='4448' align='none']