ਮੋਰਚੇ ‘ਤੇ ਲੋਕ ਮਰ ਰਹੇ ਨੇ ਤੇ SKM ਵਾਲੇ ਪੰਜਾਬ ਵਿਚ ਪੁਤਲੇ ਫੂਕੀ ਜਾਂਦੇ ਨੇ: ਸੋਨੀਆ ਮਾਨ

ਮੋਰਚੇ ‘ਤੇ ਲੋਕ ਮਰ ਰਹੇ ਨੇ ਤੇ SKM ਵਾਲੇ ਪੰਜਾਬ ਵਿਚ ਪੁਤਲੇ ਫੂਕੀ ਜਾਂਦੇ ਨੇ: ਸੋਨੀਆ ਮਾਨ

SONIA MANN

SONIA MANN

ਪੰਜਾਬੀ ਅਦਾਕਾਰਾ ਤੇ ਸਿੰਗਰ ਸੋਨੀਆ ਮਾਨ ਇਨ੍ਹੀਂ ਦਿਨੀਂ ਕਿਸਾਨ ਅੰਦੋਲਨ 2.0 ‘ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਉਹ ਖਨੌਰੀ ਬਾਰਡਰ ‘ਤੇ ਧਰਨੇ ਵਿਚ ਵੀ ਹਾਜ਼ਰੀ ਭਰਨ ਗਏ ਸੀ। ਸੋਨੀਆ ਮਾਨ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਹਾਲਾਂਕਿ ਉਨ੍ਹਾਂ ਨੇ ਮੋਰਚੇ ਦੌਰਾਨ ਕਿਸਾਨਾਂ ਨਾਲ ਨਾ ਖੜ੍ਹੀਆਂ ਹੋ ਰਹੀਆਂ ਜਥੇਬੰਦੀਆਂ ਨਾਲ ਗਿਲਾ ਜ਼ਾਹਿਰ ਕੀਤਾ।

ਉਨ੍ਹਾਂ ਨੇ ਚੱਲਦੀ ਇੰਟਰਵਿਊ ਵਿਚ ਜਾਟ ਮਹਾਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਸੋਨੀਆ ਮਾਨ 2022 ‘ਚ ਹਰਿਆਣਾ ਜਾਟ ਮਹਾਸਭਾ ‘ਚ ਸ਼ਾਮਲ ਹੋਏ ਸੀ। ਉਨ੍ਹਾਂ ਨੂੰ ਮਹਿਲਾ ਯੂਥ ਵਿੰਗ ਪੰਜਾਬ ਦੀ ਪ੍ਰਧਾਨ ਵੀ ਬਣਾਇਆ ਗਿਆ ਸੀ। ਪਰ ਹੁਣ ਸੋਨੀਆ ਮਾਨ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਫਿਰ ਕੀ ਹੋਇਆ ਜੇਕਰ 2 ਕਿਸਾਨ ਲੀਡਰ ਪਹਿਲਾਂ ਆ ਗਏ ਸੀ, ਹੁਣ ਬਾਕੀ ਲੀਡਰ ਨੂੰ ਧੌਣ ‘ਚੋਂ ਕਿੱਲਾ ਕੱਢਣਾ ਚਾਹੀਦਾ ਹੈ। ਹੁਣ ਇਹ ਸਭ ਕਰਨ ਦਾ ਵੇਲਾ ਨਹੀਂ ਹੈ, ਸਾਰਿਆਂ ਨੂੰ ਧਰਨੇ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਮੈਂ ਕਿਸੇ ਜਥੇਬੰਦੀ ਨਾਲ ਸਬੰਧਤ ਨਹੀਂ ਹਾਂ, ਫਿਰ ਵੀ ਧਰਨੇ ਵਿਚ ਹਾਜ਼ਰੀ ਭਰਨ ਗਈ। ਇਸ ਲਈ ਸਾਰੀਆਂ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਚੁੱਪ ਉਤੇ ਸਵਾਲ ਚੁੱਕੇ।

READ ALSO:26-27 ਫਰਵਰੀ ਨੂੰ ਸਾਵਧਾਨ!, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਸ ਦੌਰਾਨ ਉਨ੍ਹਾਂ ਨੇ ਕਲਾਕਾਰਾਂ ਦੇ ਮੋਰਚੇ ਵਿਚ ਸ਼ਾਮਲ ਨਾ ਹੋਣ ਬਾਰੇ ਕਿਹਾ ਕਿ ਖੇਤੀ ਕਾਨੂੰਨਾਂ ਮੌਕੇ ਲੱਗੇ ਮੋਰਚੇ ਵਿਚ ਸ਼ਾਮਲ ਹੋਣ ਉਤੇ ਕਈ ਕਲਾਕਾਰਾਂ ਉਤੇ ਪੁਲਿਸ ਕਾਰਵਾਈ ਹੋਈ ਸੀ। ਇਸ ਤੋਂ ਬਾਅਦ ਕੋਈ ਵੀ ਕਿਸਾਨ ਆਗੂ ਉਨ੍ਹਾਂ ਨੇ ਨਾਲ ਨਹੀਂ ਖੜ੍ਹਿਆ।

SONIA MANN

Advertisement

Latest

ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼ l 8 ਪਿਸਤੌਲਾਂ,1 ਕਿਲੋ ਹੈਰੋਇਨ, 2.9 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
ਮੋਹਿੰਦਰ ਭਗਤ ਵੱਲੋਂ ਬਾਗਬਾਨੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ, ਨਵੀਨਤਮ ਤਕਨਾਲੋਜੀਆਂ ਅਤੇ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ 'ਤੇ ਦਿੱਤਾ ਜ਼ੋਰ
’ਯੁੱਧ ਨਸ਼ਿਆਂ ਵਿਰੁੱਧ’: 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ
ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੂੰ ਅਜਨਾਲਾ ਵਿੱਚ ਰਾਵੀ ਦਰਿਆ ਦੇ ਕਾਰਨ ਹੜ੍ਹਾਂ ਦੇ ਨੁਕਸਾਨ ਅਤੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਫੰਡ ਦੇਣ ਦੀ ਕੀਤੀ ਬੇਨਤੀ