Saturday, December 28, 2024

ਹੁਣ ਹਰੀਆਣਾ ਦੀ ਯਮੁਨਾ ਨਦੀ ‘ਚ ਧਮਾਕੇ 30 ਫੁੱਟ ਤੱਕ ਉਛਲਿਆ ਪਾਣੀ ਜਾਣੋਂ ਕੀ ਹੈ ਕਾਰਨ

Date:

Sonipat Gas Leak 26 ਜੁਲਾਈ ਬੁੱਧਵਾਰ ਨੂੰ ਹਰਿਆਣੇ ਦੇ ਸੋਨੀਪਤ ਤੋਂ ਯਮੁਨਾ ਨਦੀ ਵਿਚ ਗੈਸ ਪਾਈਪ ਲਾਈਨ ਫਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸ਼ਹਿਰ ਵਾਸੀਆਂ ਵਿਚ ਖੋਫ਼ ਪੈਦਾ ਕਰ ਦਿੱਤਾ ਹੈ।
ਸੋਨੀਪਤ ਦੇ ਪਿੰਡ ਘਸੌਲੀ ਦੇ ਨੇੜੇ ਯਮੁਨਾ ਨਦੀ ਵਿਚ ਗੈਸ ਲੀਕ ਹੋਂਣ ਕਾਰਨ ਪਾਣੀ ਦੀਆਂ 30-30 ਫੁੱਟ ਉਚੀਆਂ ਛੱਲਾਂ ਉੱਠਣ ਲੱਗੀਆ ਜਿਸ ਕਾਰਨ ਨੇੜੇ-ਤੇੜੇ ਦੇ ਲੋਕਾਂ ਵਿਚ ਹਫੜਾਂ-ਦਫੜੀ ਮੱਚ ਗਈ ਪਿੰਡ ਵਾਲਿਆ ਨੇ ਤੁੰਰਤ ਇਸ ਦੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਦਿੱਤੀ। Sonipat Gas Leak

ਪ੍ਰਸ਼ਾਸ਼ਨ ਤੁੰਰਤ ਪੁਲਿਸ ਟੀਮਾਂ ਨੂੰ ਮੋਕਾ ਵੇਖਣ ਲਈ ਰਵਾਨਾ ਕੀਤਾ ਅਤੇ ਬਣਦੇ ਹਲਾਤਾਂ ਨੂੰ ਵੇਖਦੇ ਹੋਏ ਪਾਣੀਪਤ ਰਿਫਾਈਨਰੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਸੱਭ ਤੋਂ ਪਹਿਲਾਂ ਗੈਸ ਦਾ ਪ੍ਰੈਸ਼ਰ ਘੱਟ ਕੀਤਾ ਗਿਆ ਜਿਸ ਤੋਂ ਬਾਅਦ ਵੀ ਲੀਕੇਂਜ ਘੱਟ ਨਹੀਂ ਹੋਈ ਤਾਂ ਪਾਣੀਪਤ ਅਤੇ ਨੇੜੇ ਤੇੜੇ ਦੇ ਇਲਾਕੇ ਦੀ CNG ਦੀ ਸਪਲਾਈ ਰੋਕ ਦਿੱਤੀ ਗਈ।

ਫਿਲਹਾਲ ਗੈਸ ਦੇ ਅਚਾਨਕ ਲੀਕ ਹੋਂਣ ਦੇ ਕਾਰਨ ਦਾ ਪਤਾ ਨਹੀ ਚੱਲ ਸਕਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ। ਕਿ ਯਮੁਨਾ ਵਿਚ ਪਾਣੀ ਦੇ ਤੇਜ਼ ਵਹਾਅ ਵਿਚ ਆਏ ਪੱਥਰਾਂ ਦਾ ਗੈਸ ਪਾਈਪ ਲਾਈਨ ਟਕਰਾਅ ਹੋਣ ਕਾਰਨ ਗੈਸ ਪਾਈਪ ਲਾਈਨ ਨੂੰ ਨੁਕਸਾਨ ਹੋਇਆ ਹੋਵੇਗਾ ਮੋਕੇ ਪਰ ਪੁਲਿਸ ਦੀਆ ਟੀਮਾਂ ਤੈਨਾਤ ਕਰ ਦਿੱਤੀਆਂ ਗਈਆ ਹਨ।ਅਤੇ ਹਲਾਤ ਉਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋਂ: ਮਨੀਪੁਰ ਮਾਮਲੇ ‘ਤੇ ਕਾਂਗਰਸ ਵਲੋਂ ਭਾਜਪਾ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਨੋਟਿਸ

ਇਸ ਪ੍ਰਕਾਰ ਨਾਲ ਲੱਗਿਆ ਲੀਕੇਜ ਦਾ ਪਤਾ

ਇਸੇ ਪਿੰਡ ਦੇ ਇੱਕ ਅਧਿਆਪਕ ਸੁਸ਼ੀਲ ਤਿਆਗੀ ਨੇ ਸਭ ਤੋਂ ਪਹਿਲਾਂ ਇਸ ਲੀਕੇਜ ਨੂੰ ਵੇਖਿਆ ਜਿਸ ਤੋਂ ਉਪਰੰਤ ਸੰਬਧਿਤ SDM ਤੱਕ ਸੂਚਨਾਂ ਪੰਹੁਚੀ ਸੂਚਨਾਂ ਮਿਲਦੇ ਹੀ ਤੁੰਰਤ ਪੁਲਿਸ ਦੀਆ ਟੀਮਾਂ ਨੂੰ ਰਿਵਾਨਾ ਕੀਤਾ ਗਿਆ ਅਤੇ ਪਾਣੀਪਤ ਰਿਫਾਈਨਰੀ ਨਾਲ ਸੰਪਰਕ ਕੀਤਾ। ਅਤੇ ਪਾਣੀਪਤ ਅਤੇ ਨੇੜੇ ਤੇੜੇ ਦੇ ਇਲਾਕੇ ਦੀ CNG ਦੀ ਸਪਲਾਈ ਰੋਕ ਦਿੱਤੀ ਗਈ।

ਫਿਲਹਾਲ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। Sonipat Gas Leak

…….

Share post:

Subscribe

spot_imgspot_img

Popular

More like this
Related

ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ – ਧਾਲੀਵਾਲ 

ਅੰਮ੍ਰਿਤਸਰ, 28 ਦਸੰਬਰ 2024--- ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ...

ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ

ਚੰਡੀਗੜ੍ਹ, 28 ਦਸੰਬਰ: ਖੇਤੀਬਾੜੀ ਸੈਕਟਰ ਨੂੰ ਹੋਰ ਖੁਸ਼ਹਾਲ ਬਣਾਉਣ ਅਤੇ...