Sophia Leone Died
ਐਡਲਟ ਫਿਲਮ ਸਟਾਰ ਸੋਫੀਆ ਲਿਓਨ ਦਾ 26 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਿਸ ਲਈ ਸਥਾਨਕ ਪੁਲਿਸ ਵੱਲੋਂ ਜਾਂਚ ਜਾਰੀ ਹੈ। ਸੋਫੀਆ ਦੀ ਅਚਾਨਕ ਹੋਈ ਮੌਤ ਨੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਸਦਮਾ ਦਿੱਤਾ ਹੈ। ਸ਼ਨੀਵਾਰ ਸਵੇਰੇ ਉਨ੍ਹਾਂ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਦੁਆਰਾ ਪੋਸਟ ਕੀਤੀ ਗਈ ਇੱਕ GoFundMe ਨੇ ਲਿਓਨ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ। ਰੋਮੇਰੋ ਨੇ ਕਿਹਾ, ‘ਸੋਫੀਆ ਇਕ ਪਿਆਰੀ ਧੀ, ਭੈਣ, ਪੋਤੀ, ਭਤੀਜੀ ਅਤੇ ਦੋਸਤ ਸੀ। ਰੋਮੇਰੋ ਨੇ GoFundMe ਦੇ ਵਰਣਨ ਵਿੱਚ ਲਿਖਿਆ, ਉਨ੍ਹਾਂ ਨੂੰ ਸਾਰੇ ਜਾਨਵਰਾਂ, ਖਾਸ ਕਰਕੇ ਉਨ੍ਹਾਂ ਨੇ ਤਿੰਨ ਪਾਲਤੂ ਜਾਨਵਰਾਂ ਲਈ ਡੂੰਘਾ ਪਿਆਰ ਸੀ।
also read :- oscar Awards 2024 ਦੀ ਸਟੇਜ ‘ਤੇ ਬਿਨਾ ਕੱਪੜਿਆਂ ਤੋਂ ਪਹੁੰਚੇ John Cena ਇਹ ਨਜ਼ਾਰਾ ਦੁਨੀਆਂ ਲਈ ਬਣ ਗਿਆ ਯਾਦਗਾਰ ਪਲ
ਦੱਸ ਦੇਈਏ ਕਿ ਸੋਫੀਆ ਨੇ ਸਿਰਫ 18 ਸਾਲ ਦੀ ਉਮਰ ਵਿੱਚ ਐਡਲਟ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਇੰਟਰਨੈੱਟ ‘ਤੇ ਆਪਣੀਆਂ ਬੋਲਡ ਤਸਵੀਰਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ‘ਚ ਐਡਲਟ ਫਿਲਮ ਸਟਾਰ ਕਾਗਨੀ ਲਿਨ ਕਾਰਟਰ ਦੀ ਖੁਦਕੁਸ਼ੀ ਦੀ ਖਬਰ ਆਈ ਸੀ। TMZ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਦੋਸਤਾਂ ਨੇ ਸੋਸ਼ਲ ਮੀਡੀਆ ‘ਤੇ ਦਿਲ ਦਹਿਲਾਉਣ ਵਾਲੀ ਖਬਰ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।