Sunday, January 19, 2025

ਦੁੱਧ-ਮਾਸ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਸੋਇਆਬੀਨ

Date:

ਸਾਨੂੰ ਆਪਣੀ ਖੁਰਾਕ ’ਚ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਸੋਇਆਬੀਨ ’ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਅੰਡੇ, ਦੁੱਧ ਅਤੇ ਮਾਸ ’ਚ ਪਾਏ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-ਬੀ ਕੰਪਲੈਕਸ, ਵਿਟਾਮਿਨ-ਈ, ਮਿਨਰਲਸ ਅਤੇ ਐਮੀਨੋ ਐਸਿਡ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ। ਸੋਇਆਬੀਨ ਨਾਲ ਸਰੀਰਕ ਵਿਕਾਸ, ਚਮੜੀ ਸਬੰਧੀ ਸਮੱਸਿਆਵਾਂ ਅਤੇ ਵਾਲਾਂ ਦੀ ਸਮੱਸਿਆ ਨੂੰ ਸੌਖੇ ਤਰੀਕੇ ਨਾਲ ਦੂਰ ਕਰ ਦਿੰਦਾ ਹੈ। ਸੋਇਆਬੀਨ ਸ਼ੂਗਰ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਣ ਲਈ ਫ਼ਾਇਦੇਮੰਦ ਹੋ ਸਕਦੀ ਹੈ। Soybean is more beneficial than milk and meat

ਦੱਸ ਦੇਈਏ ਕਿ ਰੋਜ਼ਾਨਾ 100 ਗ੍ਰਾਮ ਸੋਇਆਬੀਨ ਖਾਣੀ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। 100 ਗ੍ਰਾਮ ਸੋਇਆਬੀਨ ਵਿੱਚ ਪ੍ਰੋਟੀਨ ਦੀ ਮਾਤਰਾ ਲਗਭਗ 365 ਗ੍ਰਾਮ ਹੁੰਦੀ ਹੈ। ਦਿਨ ਵਿਚ ਇਕ ਵਾਰ ਇਸ ਦੀ ਵਰਤੋਂ ਕਰਨ ਨਾਲ ਇਹ ਤੁਹਾਡੇ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦਾ ਹੈ। ਇਹ ਉਨ੍ਹਾਂ ਲੋਕਾਂ ਲਈ ਚੰਗਾ ਹੁੰਦਾ ਹੈ ਜਿਨ੍ਹਾਂ ਵਿੱਚ ਪ੍ਰੋਟੀਨ ਦੀ ਘਾਟ ਹੈ।

1. ਦਿਮਾਗ ਤੇਜ਼ 
ਜੇਕਰ ਤੁਹਾਨੂੰ ਕੋਈ ਮਾਨਸਿਕ ਰੋਗ ਹੈ ਤਾਂ ਤੁਸੀਂ ਸੋਇਆਬੀਨ ਨੂੰ ਆਪਣੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ। ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ। ਬੱਚਿਆਂ ਲਈ ਵੀ ਸੋਇਆਬੀਨ ਫ਼ਾਇਦੇਮੰਦ ਹੁੰਦੀ ਹੈ।Soybean is more beneficial than milk and meat

2. ਹਾਈ ਬਲੱਡ ਪ੍ਰੈਸ਼ਰ
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਸੋਇਆਬੀਨ ਖਾਣੀ ਚਾਹੀਦੀ ਹੈ। ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ’ਚ ਰੱਖਣ ਦਾ ਕੰਮ ਕਰਦੀ ਹੈ। 

3. ਭਾਰ ਘਟਾਉਣ ਅਤੇ ਵਧਾਉਣ ਦਾ ਕਰੇ ਕੰਮ
ਸੋਇਆਬੀਨ ਦੀ ਵਰਤੋਂ ਭਾਰ ਘਟਾਉਣ ਅਤੇ ਵਧਾਉਣ ਦੋਵਾਂ ਲਈ ਕੀਤੀ ਜਾਂਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸਦੇ ਇਲਾਵਾ ਇਸ ’ਚ ਕਾਫ਼ੀ ਮਾਤਰਾ ’ਚ ਪ੍ਰੋਟੀਨ ਅਤੇ ਫਾਇਬਰ ਵੀ ਪਾਇਆ ਜਾਂਦਾ ਹੈ, ਜੋ ਭਾਰ ਵਧਾਉਣ ’ਚ ਮਦਦ ਕਰਦਾ ਹੈ। 

5. ਚਮੜੀ ਨੂੰ ਬਣਾਉਂਦਾ ਹੈ ਖ਼ੂਬਸੂਰਤ 
ਸੋਇਆਬੀਨ ‘ਚ ਮੌਜੂਦ ਵਿਟਾਮਿਨ-‘ਈ’ ਮਰੀ ਹੋਈ ਚਮੜੀ ਦੀਆਂ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖ਼ੂਬਸੂਰਤ ਦਿਖਾਈ ਦੇਣ ਲੱਗਦੀ ਹੈ। ਸੋਇਆਬੀਨ ਪਾਊਡਰ ਨੂੰ ਪਾਣੀ ‘ਚ ਮਿਲਾ ਪੇਸਟ ਬਣਾਉਣ ਲਵੋ ਅਤੇ ਇਸ ਪੇਸਟ ਨੂੰ ਆਪਣੀ ਚਮੜੀ ‘ਤੇ ਲਗਾਓ। ਥੋੜੀ ਦੇਰ ਤੱਕ ਇਸ ਨੂੰ ਲੱਗੇ ਰਹਿਣ ਦਿਓ ਅਤੇ ਫਿਰ ਧੋ ਲਵੋ।Soybean is more beneficial than milk and meat

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...