ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰੋਟਰੀ ਕਲੱਬ ਦੀ ਮਾਨਵਤਾ ਦੇ ਕੰਮਾਂ ਲਈ ਕੀਤੀ ਸ਼ਲਾਘਾ

 ਲੁਧਿਆਣਾ, 25 ਅਗਸਤ (000)

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਐਤਵਾਰ ਨੂੰ ਰੋਟਰੀ ਕਲੱਬ ਵੱਲੋਂ ਮਾਨਵਤਾ ਲਈ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਹ ਅੱਜ ਇੱਥੇ ਨਿਰਵਾਣਾ ਕਲੱਬ ਵਿਖੇ ਰੋਟਰੀ ਕਲੱਬ ਦੇ ਜ਼ਿਲ੍ਹਾ ਮੈਂਬਰਸ਼ਿਪ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਅਤੇ ਵਿਕਾਸ ਲਈ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਬੇਮਿਸਾਲ ਹੈ।  ਸ੍ਰੀ ਸੰਧਵਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਮੈਂਬਰ ਲੋਕਾਂ ਨੂੰ ਸਿਹਤ ਸੰਭਾਲ, ਸਫਾਈ, ਭੋਜਨ ਆਦਿ ਪ੍ਰਦਾਨ ਕਰਕੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਦੇ ਹਨ ਅਤੇ ਜਿੱਥੇ ਜਦੋਂ ਲੋਕਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ।  ਉਨ੍ਹਾਂ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਰੋਟਰੀ ਕਲੱਬ ਨੇ ਬਹੁਤ ਸਾਰੇ ਮਾਨਵਤਾ ਦੇ ਕੰਮ ਕੀਤੇ ਜਿਸ ਨਾਲ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੀ।

 ਸਪੀਕਰ ਸੰਧਵਾਂ ਨੇ ਇਹ ਵੀ ਦੱਸਿਆ ਕਿ ਸਾਰੀਆਂ ਸਮਾਜਿਕ ਸਮੱਸਿਆਵਾਂ ਦਾ ਟਿਕਾਊ ਹੱਲ ਤਾਂ ਹੀ ਸੰਭਵ ਹੈ ਜਦੋਂ ਰੋਟਰੀ ਵਰਗੀਆਂ ਸੰਸਥਾਵਾਂ ਵੱਲੋਂ ਸਰਕਾਰੀ ਯਤਨਾਂ ਨੂੰ ਸਹਿਯੋਗ ਦਿੱਤਾ ਜਾਵੇ।

ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵੀ ਸੰਬੋਧਨ ਕੀਤਾ ਅਤੇ ਰੋਟਰੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਾ. ਤੇਜਿੰਦਰ ਪਾਲ ਸਿੰਘ, ਡਾ. ਪੀ.ਐਸ. ਗਰੋਵਰ, ਵਿਜੇ ਆਨੰਦ, ਰਮੇਸ਼ ਅਰੋੜਾ, ਬਲਬੀਰ ਸਿੰਘ, ਐਸ.ਐਸ.ਖੁਰਾਣਾ, ਪਰਵੀਨ ਚੱਢਾ, ਰਾਕੇਸ਼ ਮਹਿੰਦਰੂ, ਬ੍ਰਿਗੇਡੀਅਰ ਮਸਤਿੰਦਰ ਸਿੰਘ, ਡਾ. ਜੀ.ਅਵਸਥੀ, ਐਡਵੋਕੇਟ ਜੇ.ਐਸ. ਬਿੰਦਰਾ, ਡਾ. ਕਰਮਵੀਰ ਗੋਇਲ,  ਪੂਨਮ ਬਿੰਦਰਾ, ਨੀਰਜ ਸ਼ਰਮਾ, ਦੀਪਿਕਾ ਸ਼ਰਮਾ ਅਤੇ ਹੋਰ ਹਾਜ਼ਰ ਸਨ |

[wpadcenter_ad id='4448' align='none']