Friday, December 27, 2024

13 ਫ਼ਰਵਰੀ ਨੂੰ 17 ਥਾਵਾਂ ਤੇ ਲਗਾਏ ਜਾਣਗੇ ਸਪੈਸ਼ਲ ਕੈਂਪ : ਜਸਪ੍ਰੀਤ ਸਿੰਘ

Date:

ਬਠਿੰਡਾ, 12 ਫ਼ਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਚਨਬੱਧ ਤੇ ਯਤਨਸ਼ੀਲ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਦੇ ਮੱਦੇਨਜ਼ਰ ਲਗਾਏ ਜਾ ਰਹੇ ਕੈਂਪਾਂ ਬਾਰੇ ਦੱਸਿਆ ਕਿ 13 ਫ਼ਰਵਰੀ 2024 ਨੂੰ ਜ਼ਿਲ੍ਹੇ ਦੀਆਂ 4 ਸਬ-ਡਵੀਜ਼ਨਾਂ ਬਠਿੰਡਾ, ਮੌੜ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਚ 17 ਸਥਾਨਾਂ ਤੇ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ 13 ਫਰਵਰੀ ਨੂੰ ਵਾਰਡ ਨੰਬਰ 11,12 ਅਤੇ 28 ਦੇ ਵਸਨੀਕਾਂ ਸਬੰਧੀ ਕੈਂਪ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ  ਬੀਡੀਏ ਮਾਰਕੀਟ ਪਾਰਕਿੰਗ, ਪਾਵਰ ਹਾਊਸ ਰੋਡ ਚੌਂਕ ਵਿਖੇ ਲਗਾਇਆ ਜਾਵੇਗਾ।

ਇਸੇ ਤਰ੍ਹਾਂ ਸਬ-ਡਵੀਜ਼ਨ ਬਠਿੰਡਾ ਦੇ ਪਿੰਡ ਕਿਸ਼ਨਪੁਰਾ ਦੇ ਪੰਚਾਇਤ ਘਰ/ਗੁਰਦੁਆਰਾ ਸਾਹਿਬ, ਪਿੰਡ ਕੋਟਗੁਰੂ, ਪਿੰਡ ਜੀਦਾ ਤੇ ਭੁੱਚੋ ਮੰਡੀ ਦੇ ਗੁਰਦੁਆਰਾ ਸਾਹਿਬ ਅਤੇ ਪਿੰਡ ਗੋਨਿਆਣਾ ਕਲਾਂ ਦੀ ਧਰਮਸ਼ਾਲਾ ਵਿਖੇ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕੈਂਪ ਲਗਾਇਆ ਜਾਵੇਗਾ।

ਇਸੇ ਤਰ੍ਹਾਂ ਸਬ ਡਵੀਜ਼ਨ ਮੌੜ ਦੇ ਪਿੰਡ ਹਰਕ੍ਰਿਸ਼ਨਪੁਰਾ ਦੀ ਸੱਥ ਵਿਖੇ ਸਵੇਰੇ 9 ਵਜੇ, ਪਿੰਡ ਨੰਦਗੜ੍ਹ ਕੋਟੜਾ ਵਿਖੇ ਖੂਹ ਤੇ ਦੁਪਹਿਰ 12 ਵਜੇ ਅਤੇ ਪਿੰਡ ਮਾਨਸਾ ਖੁਰਦ ਦੇ ਡੇਰਾ ਸੰਤ ਬਾਬਾ ਸਾਉਣ ਦਾਸ ਵਿਖੇ ਬਾਅਦ ਦੁਪਹਿਰ 3 ਵਜੇ ਕੈਂਪ ਸ਼ੁਰੂ ਹੋਵੇਗਾ।

ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਦੇ ਗੁਰਦੁਆਰਾ ਸਾਹਿਬ ਅਤੇ ਰਾਮਾਂ ਦੇ ਈਓ ਦਫ਼ਤਰ ਵਿਖੇ ਸਵੇਰੇ 10 ਵਜੇ, ਪਿੰਡ ਬਾਘਾ ਦੀ ਸੱਥ ਅਤੇ ਪਿੰਡ ਬਹਿਮਣ ਕੌਰ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 2 ਵਜੇ ਸ਼ੁਰੂ ਹੋਵੇਗਾ।

ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਫੂਲ ਦੇ ਪਿੰਡ ਭਗਤਾ ਭਾਈਕਾ ਦੀ ਸਬ-ਤਹਿਸੀਲ ਭਗਤਾ ਭਾਈਕਾ ਅਤੇ ਪਿੰਡ ਆਲੀਕੇ ਦੀ ਧਰਮਸ਼ਾਲਾ ਵਿਖੇ ਸਵੇਰੇ 10 ਵਜੇ, ਪਿੰਡ ਸਿਰੀਏਵਾਲਾ ਦੀ ਪੰਚਾਇਤੀ ਧਰਮਸ਼ਾਲਾ ਅਤੇ ਪਿੰਡ ਧਿੰਗੜ੍ਹ ਦੀ ਐਸ.ਸੀ. ਧਰਮਸ਼ਾਲਾ ਵਿਖੇ ਦੁਪਹਿਰ 1 ਵਜੇ ਕੈਂਪ ਸ਼ੁਰੂ ਹੋਵੇਗਾ।

ਇਨ੍ਹਾਂ ਕੈਂਪਾਂ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਜਿਨ੍ਹਾਂ ਚ ਜਨਮ ਸਰਟੀਫਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਪੰਜਾਬ ਨਿਵਾਸ ਸਰਟੀਫ਼ਿਕੇਟ, ਜਾਤੀ ਸਰਟੀਫ਼ਿਕੇਟ ਐਸਸੀ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿਲ ਦਾ ਭੁਗਤਾਨ, ਜਨਮ ਸਰਟੀਫ਼ਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫ਼ਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾ ਰਜਿਸਟਰਡ/ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫ਼ਿਕੇਟ ਵਿੱਚ ਦਰੁਸਤੀ, ਮੌਤ ਸਰਟੀਫ਼ਿਕੇਟ/ਗੈਰ ਉਪਲਬਧਤਾ ਸਰਟੀਫ਼ਿਕੇਟ, ਪੇਂਡੂ ਇਲਾਕਾ ਸਰਟੀਫ਼ਿਕੇਟ, ਜਨਮ ਸਰਟੀਫ਼ਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ-ਰਹਿਤ ਸਰਟੀਫਿਕੇਟ, ਮੌਰਗੇਜ ਦੀ ਐਂਟਰੀ, ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਸਰਟੀਫ਼ਿਕੇਟ, ਪੱਛੜੀ ਜਾਤੀ (ਬੀਸੀ) ਸਰਟੀਫ਼ਿਕੇਟ, ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫਰਦ ਕਢਵਾਉਣਾ, ਆਮਦਨ ਅਤੇ ਜਾਇਦਾਦ ਸਰਟੀਫ਼ਿਕੇਟ, ਦਿਵਿਆਂਗ ਸਰਟੀਫ਼ਿਕੇਟ/ਯੂਡੀਆਈਡੀ ਕਾਰਡ, ਦਸਤਾਵੇਜ਼ ਦੀ ਕਾਊਂਟਰ ਸਾਇਨਿੰਗ, ਮੁਆਵਜ਼ਾ ਬਾਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟ੍ਰੇਸ਼ਨ, ਥਾਰਡਰ ਏਰੀਆ ਸਰਟੀਫ਼ਿਕੇਟ, ਪੱਛੜਿਆ ਇਲਾਕਾ ਸਰਟੀਫ਼ਿਕੇਟ, ਜ਼ਮੀਨ ਦੀ ਹੱਦਬੰਦੀ, ਐਨਆਰਆਈ ਦੇ ਦਸਤਾਵੇਜ਼ ਦੀ ਕਾਊਟਰ ਸਾਇਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫ਼ਿਕੇਟ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ ਅਤੇ ਬੈਕਿੰਗ ਕੌਰਸਪੌਂਡੈਂਟ-ਮੁਦਰਾ ਸਕੀਮ ਆਦਿ ਸੇਵਾਵਾਂ ਮੁੱਖ ਤੌਰ ਤੇ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। 

 

Share post:

Subscribe

spot_imgspot_img

Popular

More like this
Related