ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੀਤੇ ਜਾਣ ਵਿਸ਼ੇਸ਼ ਉਪਰਾਲੇ :  ਜਸਪ੍ਰੀਤ ਸਿੰਘ 

ਬਠਿੰਡਾ, 4 ਜੁਲਾਈ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘‘ਜਲ ਸ਼ਕਤੀ ਅਭਿਆਨ ਕੈਚ ਦਾ ਰੇਨ-2024’’ ਤਹਿਤ ‘ਨਾਰੀ ਸ਼ਕਤੀ ਸੇ ਜਲ ਸ਼ਕਤੀ’ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਿਸਟਰੀ ਆਫ ਆਯੂਸ਼ ਦੇ ਡਾਇਰੈਕਟਰ ਸ ਜਸਬੀਰ ਸਿੰਘ, ਸਾਇੰਸਟਿਸਟ ਡੀ ਐਨ.ਡਬਲਿਯੂ.ਆਰ. ਚੰਡੀਗੜ੍ਹ ਸ਼੍ਰੀਮਤੀ ਅਮਨਦੀਪ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਇਸ ਦੌਰਾਨ ਮਨਿਸਟਰੀ ਆਫ ਆਯੂਸ਼ ਦੇ ਡਾਇਰੈਕਟਰ ਸ ਜਸਬੀਰ ਸਿੰਘ, ਸਾਇੰਸਟਿਸਟ ਡੀ ਐਨ.ਡਬਲਿਯੂ.ਆਰ. ਚੰਡੀਗੜ੍ਹ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਅੰਦਰ ਪਾਣੀ ਦੀ ਬੱਚਤ ਤੇ ਇਸ ਦੀ ਸੁਚੱਜੀ ਵਰਤੋਂ ਸਬੰਧੀ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਤੇ ਉਨ੍ਹਾਂ ਕੋਲੋਂ ਪਾਣੀ ਦੀ ਬੱਚਤ ਸਬੰਧੀ ਲੋੜੀਂਦੇ ਸੁਝਾਅ ਵੀ ਲਏ।  

ਇਸ ਮੌਕੇ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਂਹ ਦੇ ਪਾਣੀ ਨੂੰ ਸਟੋਰ ਕਰਕੇ ਮੁੜ ਵਰਤੋਂ ਯੋਗ ਕਿਵੇ ਕਰਨਾ, ਬੰਦ ਹੋਏ ਬੋਰਵੈਲ, ਮਾਡਲ ਪਾਊਂਡਾਂ, ਐਸਟੀਪੀ ਪਲਾਂਟਸ ਦੇ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣਾ, ਕੱਸੀਆਂ ਦੇ ਆਲੇ-ਦੁਆਲੇ ਬੂਟੇ ਆਦਿ ਲਗਾਉਣ ਬਾਰੇ ਵਿਚਾਰ-ਵਟਾਦਰਾਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਦੀ ਬੱਚਤ, ਮਹੱਤਤਾ ਅਤੇ ਇਸ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਹੰਭਲੇ ਮਾਰੇ ਜਾਣ ਤਾਂ ਜੋ ਦਿਨ ਪ੍ਰਤੀ ਦਿਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕੇ।   

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਦੇ ਅਧਿਕਾਰੀਆਂ ਨੂੰ ਖਾਸ ਹਦਾਇਤ ਕਰਦਿਆਂ ਕਿਹਾ ਕਿ ਘੱਟ ਪਾਣੀ ਵਾਲੀਆਂ ਫਸਲਾਂ ਤੋਂ ਇਲਾਵਾ ਝੋਨੇ ਦੇ ਚੱਕਰਵਿਊ ֈ’ਚੋ ਨਿਕਲ ਕੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਤੁਪਕਾ ਸਿੰਚਾਈ ਤੇ ਅੰਡਰ ਗਰਾਊਂਡ ਪਾਇਪ ਲਾਇਨਾਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।

ਮੀਟਿੰਗ ਉਪਰੰਤ ਮਨਿਸਟਰੀ ਆਫ ਆਯੂਸ਼ ਦੇ ਡਾਇਰੈਕਟਰ ਸ ਜਸਬੀਰ ਸਿੰਘ, ਸਾਇੰਸਟਿਸਟ ਡੀ ਐਨ.ਡਬਲਿਯੂ.ਆਰ. ਚੰਡੀਗੜ੍ਹ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਜ਼ਿਲ੍ਹੇ ਦੇ ਪਿੰਡ ਬੁਲਾਢੇਵਾਲਾ ਵਿਖੇ ਬਣੇ ਮਾਡਲ ਆਫ ਪਾਊਂਡ, ਨੇਹੀਆਵਾਲਾ ਵਿਖੇ ਅਮ੍ਰਿੰਤ ਸਰੋਵਰ, ਮਛਾਣਾ ਦੀ ਓਮ ਸੰਨਮ ਫੈਕਟਰੀ, ਬਠਿੰਡਾ ਕੈਮੀਕਲ (ਬੀਸੀਐਲ) ਦੀ ਗੁਰੂ ਨਾਨਕ ਬਗੀਚੀ, ਰੋਜ ਗਾਰਡਨ ਵਿਖੇ ਆਡੀਟੋਰੀਅਮ, ਸਥਾਨਕ ਮਾਲ ਰੋਡ ‘ਤੇ ਸਥਿਤ ਮਲਟੀਲੈਵਲ ਪਾਰਕਿੰਗ ਦਾ ਦੌਰਾ ਕਰਕੇ ਜਾਇਜ਼ਾ ਲਿਆ।

ਇਸ ਮੌਕੇ ਆਰਟੀਏ ਪੂਨਮ ਸਿੰਘ, ਵਾਟਰ ਰਿਸੋਰਸਸ ਵਿਭਾਗ ਦੇ ਐਸਡੀਓ ਸੁਨੀਲ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।  

[wpadcenter_ad id='4448' align='none']