Special Session of Parliament ਕੇਂਦਰ ਸਰਕਾਰ ਨੇ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਵਿੱਚ ਕੁੱਲ 5 ਮੀਟਿੰਗਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀਰਵਾਰ (31 ਅਗਸਤ) ਨੂੰ ਸੋਸ਼ਲ ਮੀਡੀਆ ‘ਤੇ ਕਿਹਾ – ਮੈਂ ਅੰਮ੍ਰਿਤ ਕਾਲ ਦੌਰਾਨ ਸੰਸਦ ਵਿੱਚ ਸਾਰਥਕ ਚਰਚਾ ਅਤੇ ਬਹਿਸ ਦੀ ਉਡੀਕ ਕਰ ਰਿਹਾ ਹਾਂ।
ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ -(ਪੁਰਾਣਾ ਨਾਂ ਟਵੀਟਰ) ਤੇ ਲਿਖਿਆ ਕਿ ” ਸੰਸਦ ਦਾ ਵਿਸ਼ੇਸ਼ ਸੈਸ਼ਨ (17ਵੀਂ ਲੋਕ ਸਭਾ ਦਾ 13ਵਾਂ ਅਤੇ ਰਾਜ ਸਭਾ ਦਾ 261ਵਾਂ ਸੈਸ਼ਨ) 18 ਤੋਂ 22 ਸਤੰਬਰ ਤੱਕ ਹੋਵੇਗਾ, ਜਿਸ ਵਿੱਚ 5 ਬੈਠਕਾਂ ਹੋਣਗੀਆਂ। ਮੈਨੂੰ ਆਸ ਹੈ ਕਿ ਅੰਮ੍ਰਿਤ ਕਾਲ ਵੇਲੇ ਹੋਣ ਵਾਲੇ ਇਸ ਇਜਲਾਸ ਵਿੱਚ ਸੰਸਦ ਵਿੱਚ ਸਾਰਥਕ ਚਰਚਾ ਅਤੇ ਬਹਿਸ ਹੋਵੇਗੀ।
ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲਿਆ ਸੀ। ਮਣੀਪੁਰ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਕਾਰਨ ਸੈਸ਼ਨ ਨੂੰ ਕਈ ਵਾਰ ਬਿਨਾਂ ਕੰਮਕਾਜ ਦੇ ਮੁਲਤਵੀ ਕਰਨਾ ਪਿਆ। ਇਸ ਸੈਸ਼ਨ ਵਿੱਚ ਵਿਰੋਧੀ ਧਿਰ ਨੇ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਵੀ ਲਿਆਂਦਾ, ਜੋ ਡਿੱਗ ਗਿਆ। Special Session of Parliament
ਇਹ ਵੀ ਪੜ੍ਹੋ: ਅਡਾਨੀ ਨੂੰ ਫਿਰ ਤੋ ਝਟਕਾ: OCCRP ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ
ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ (ਊਧਵ ਧੜੇ) ਦੀ ਨੇਤਾ ਪ੍ਰਿਅੰਕਾ ਚਤੁਰਵੇਦੀ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ‘ਤੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਰਤ ਦੇ ਸਭ ਤੋਂ ਮਹੱਤਵਪੂਰਨ ਤਿਉਹਾਰ ਗਣੇਸ਼ ਚਤੁਰਥੀ ਦੌਰਾਨ ਸੈਸ਼ਨ ਬੁਲਾਇਆ ਗਿਆ ਸੀ। ਵਿਸ਼ੇਸ਼ ਮੀਟਿੰਗ ਸੱਦਣਾ ਹਿੰਦੂ ਭਾਵਨਾਵਾਂ ਦੇ ਖ਼ਿਲਾਫ਼ ਹੈ। Special Session of Parliament