ਸੰਜੇ ਨਗਰ ਆਂਗਣਵਾੜੀ ਕੇਂਦਰ ਵਿਖੇ ਵਿਸ਼ੇਸ਼ ਟੀਕਾਕਰਣ ਕੈਂਪ ਦਾ ਆਯੋਜਨ

ਫਰੀਦਕੋਟ, 30 ਅਪ੍ਰੈਲ,2024 (             ) ਟੀਕਾਕਰਨ ਦੀ 50 ਵੀਂ ਵਰੇਗੰਢ ਨੂੰ ਸਮਰਪਿਤ ਸਪੈਸ਼ਲ ਕੈਪਾਂ ਰਾਹੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਮਨਾਏ ਜਾ ਰਹੇ ਵਿਸ਼ਵ ਟੀਕਾਕਰਨ ਹਫਤੇ ਦੇ ਆਖਰੀ ਦਿਨ ਅੱਜ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਆਯੋਜਨ ਕੀਤਾ ਗਿਆ।

ਇਸੇ ਤਹਿਤ ਸੰਜੇ ਨਗਰ ਫਰੀਦਕੋਟ ਦੇ ਆਂਗਣਵਾੜੀ ਸੈਂਟਰ ਵਿੱਚ ਲਗਾਏ ਗਏ ਕੈਂਪ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੁਮਾਰ ਅਤੇ ਮੈਡੀਕਲ ਅਫਸਰ ਡਾ. ਮੈਰੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਟੀਕਾਕਰਨ ਕੈਂਪ ਦਾ ਜਾਇਜਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀਂ ਔਰਤਾਂ ਦਾ ਸਲੱਮ ਬਸਤੀਆਂ, ਭੱਠਿਆਂ, ਪਥੇਰਾਂ ਅਦਿ ਉੱਪਰ ਵਿਸ਼ੇਸ਼ ਕੈਂਪ ਲਗਾ ਕੇ ਟੀਕਾਕਰਣ ਕੀਤਾ ਜਾ ਰਿਹਾ ਹੈ।

ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਨੇ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਟੀਕਾਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸ ਟੀਕਾਕਰਣ ਪ੍ਰੋਗਰਾਮ ਤਹਿਤ ਟੀ.ਬੀ., ਪੀਲੀਆ, ਖਾਂਸੀ ,ਨਿਮੋਨੀਆ , ਗੱਲ ਘੋਟੂ, ਟੈਟਨੇਸ, ਮੀਜਲ ਰੁਬੇਲਾ, ਕਾਲੀ ਖੰਘ ਆਦਿ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਟੀਕਾਕਰਣ ਕੀਤਾ ਜਾਂਦਾ ਹੈ ਜੋ ਕਿ ਬਿਲਕੁੱਲ ਮੁਫਤ ਹੁੰਦਾ ਹੈ।

 ਉਹਨਾਂ ਅਪੀਲ ਕੀਤੀ ਕਿ ਜਿਹਨਾਂ ਵੀ ਗਰਭਵਤੀ ਔਰਤਾਂ ਜਾਂ ਬੱਚਿਆਂ ਦਾ ਸੰਪੂਰਣ ਟੀਕਾਕਰਣ ਨਹੀਂ ਹੋਇਆ, ਉਹਨਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਇਹਨਾਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਮ.ਪ.ਵ.(ਫ) ਸਤਿੰਦਰ ਕੌਰ, ਗੀਤਾ, ਅਮਨਦੀਪ ਕੌਰ, ਕੌਸ਼ਲ ਕੁਮਾਰ, ਆਂਗਣਵਾੜੀ ਵਰਕਰ ਵੀਨਾ ਰਾਣੀ, ਆਸ਼ਾ ਵਰਕਰ ਤ੍ਰਿਪਤਾ ਦੇਵੀ ਅਤੇ ਊਸ਼ਾ ਰਾਣੀ ਆਦਿ ਹਾਜਰ ਸਨ।

[wpadcenter_ad id='4448' align='none']