ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਐਨਕੋਰਡ ਦੇ ਸਬੰਧ ਵਿਚ ਖੇਡ ਮੁਕਾਬਲੇ ਕਰਵਾਏ ਗਏ

ਫਾਜਿਲਕਾ 23 ਜੁਲਾਈ

ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਐਨਕੋਰਡ ਦੇ ਸਬੰਧ ਵਿੱਚ ਜਿਲ੍ਹਾ ਖੇਡ ਅਫਸਰ ਫਾਜਿਲਕਾ, ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ, ਫਾਜਿਲਕਾ ਡਾ ਸੇਨੂ ਦੁੱਗਲ ਦੁਆਰਾ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਜਿਲ੍ਹਾ ਅਤੇ ਪੁਲਿਸ ਪ੍ਰਸਾਸ਼ਨ ਫਾਜਿਲਕਾ ਵੱਲੋਂ ਨਸ਼ਿਆ ਖਿਲਾਫ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾੜੇ ਪ੍ਰਭਾਵ ਤੋਂ ਬੱਚਣ ਲਈ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਵਿਖੇ ਬਾੱਕਸਿੰਗ ਗੇਮ ਦੇ ਫ੍ਰੇਂਡਲੀ ਮੁਕਾਬਲੇ ਕਰਵਾਏ ਗਏ।

ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰ-14, ਅੰ-17 ਅਤੇ ਅੰ-19 ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ ਗਿਆ । ਇਨ੍ਹਾਂ ਖੇਡ ਮੁਕਬਾਲਿਆ ਵਿੱਚ ਅੰਡਰ -14 ਉਮਰ ਵਰਗ ਵਿੱਚ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਏਕਮੇ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਜਲਾਲਾਬਾਦ (ਪੱ)  ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-17 ਉਮਰ ਵਰਗ ਵਿੱਚ ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅਬੋਹਰ ਬਾੱਕਸਿੰਗ ਅਕੈਡਮੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਡਰ-19 ਉਮਰ ਵਰਗ ਵਿੱਚ ਏਕਮੇ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਜਲਾਲਾਬਾਦ (ਪੱ) ਨੇ ਪਹਿਲਾ ਅਤੇ  ਗਾੱਡਵਿਨ ਪਬਲਿਕ ਸਕੂਲ, ਘੱਲੂ (ਫਾਜਿਲਕਾ) ਨੇ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨਾਂ ਵੱਲੋਂ ਇਹਨਾਂ ਮੁਕਾਬਲੇ ਨੂੰ ਪੁਰਾ ਸਹਿਯੋਗ ਦਿੱਤਾ ਗਿਆ ਅਤੇ ਖਿਡਾਰੀਆਂ ਨੂੰ ਨਸ਼ੇਆਂ ਤੋਂ ਦੂਰ ਰਹਿਣ ਲਈ ਸਹੁੰ ਵੀ ਚੁਕਾਈ ਗਈ ।  ਇਸ ਤੋਂ ਇਲਾਵਾ ਕੋਚ ਸਾਹਿਬਾਨ ਵੱਲੋਂ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਜੁੜਨ ਅਤੇ ਨੌਜਵਾਨਾਂ ਨੂੰ ਇਹਨਾਂ ਨਸ਼ੇਆਂ ਦੀ ਬੁਰੀ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।

[wpadcenter_ad id='4448' align='none']